13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਗਰ ਪੰਚਾਇਤ ਬੋਹਾ ਦੇ ਵਾਰਡਾਂ 'ਚ ਰਾਖਵੇਂਕਰਨ ਤੋਂ ਲੋਕਾਂ 'ਚ ਭਾਰੀ ਰੋਸ <br/>

Ad Position 21
No active advertisement
ਬੋਹਾ ਵਿਖੇ ਹੱਥ ਖੜ੍ਹੇ ਕਰ ਕੇ ਦੁਕਾਨਾਂ ਬੰਦ ਕਰਨ ਦਾ ਅਹਿਦ ਕਰਦੇ ਹੋਏ ਦੁਕਾਨਦਾਰ (ਹੇਠਾਂ) ਬੰਦ ਪਿਆ ਮੁੱਖ ਬਾਜ਼ਾਰ | ਤਸਵੀਰਾਂ : ਰਮੇਸ਼ ਤਾਂਗੜੀ <br/> 24-04-2026

ਬੋਹਾ, 23 ਅਪ੍ਰੈਲ (ਰਮੇਸ਼ ਤਾਂਗੜੀ)- ਸਥਾਨਕ ਨਗਰ ਪੰਚਾਇਤ ਦੀਆਂ ਆਗਾਮੀ ਚੋਣਾਂ ਲਈ 12 ਵਾਰਡਾਂ 'ਚ ਉਮੀਦਵਾਰਾਂ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਰਾਖਵਾਂਕਰਨ ਰੱਦ ਕਰ ਕੇ ਨਵੇਂ ਢੰਗ ਨਾਲ ਕੀਤਾ ਗਿਆ ਹੈ | ਨਵੇਂ ਰਾਖਵੇਂਕਰਨ ਨਾਲ ਵਾਰਡ ਨੰ. 7, 9 ਤੇ 11 ਜੋ ਜਨਰਲ ਵਰਗ ਲਈ ਸਨ, ਅਨੁਸੂਚਿਤ ਜਾਤੀ ਲਈ ਅਤੇ 10, 12 ਤੇ 13 ਅਨੁਸੂਚਿਤ ਜਾਤੀ ਅÏਰਤਾਂ ਲਈ ਕਰ ਦਿੱਤੇ ਹਨ | ਇਸੇ ਤਰ•ਾਂ ਵਾਰਡ ਨੰ. 2, 4 ਤੇ 8 ਅÏਰਤਾਂ ਲਈ ਰੱਖੇ ਗਏ ਹਨ | ਇਸ ਰਾਖਵੇਂਕਰਨ ਨੂੰ ਲੈ ਕੇ ਸਾਰੇ ਵਾਰਡਾਂ 'ਚ ਰੋਸ ਪਾਇਆ ਜਾ ਰਿਹਾ ਹੈ ਪਰ ਕਸਬੇ ਦਾ ਸਭ ਤੋਂ ਵੱਧ ਜਨਰਲ ਅਤੇ ਮਾਡਲ ਟਾਊਨ ਮੰਨਿਆ ਜਾਂਦਾ ਵਾਰਡ ਨੰ. 11 ਨੂੰ ਅਨੁਸੂਚਿਤ ਜਾਤੀ ਲਈ ਰਿਜ਼ਰਵ ਬਣਾ ਦਿੱਤਾ ਹੈ | ਵਾਰਡਾਂ ਦੇ ਵੋਟਰਾਂ ਖ਼ਾਸ ਕਰ ਕੇ ਵਾਰਡ ਨੰ. 11 ਦੇ ਵੋਟਰਾਂ ਵਲੋਂ 2 ਦਿਨਾਂ ਤੋਂ ਰੋਸ ਮੀਟਿੰਗਾਂ ਕਰ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ | ਸਥਾਨਕ ਧਰਮਸ਼ਾਲਾ ਵਿਖੇ ਜਨਰਲ ਵਰਗ ਦੇ ਆਗੂ ਨਰਾਇਣ ਦਾਸ ਮੰਗਲਾ, ਸੁਰਿੰਦਰ ਮੰਗਲਾ ਸਮੇਤ ਮੁੱਖ ਆਗੂਆਂ ਦੀ ਅਗਵਾਈ 'ਚ ਖੁੱਲ•ੀ ਰੋਸ ਮੀਟਿੰਗ ਕਰ ਕੇ ਕੁਝ ਸਮੇਂ ਲਈ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ, ਜਿਸ 'ਤੇ ਬਾਜ਼ਾਰ ਮੁਕੰਮਲ ਬੰਦ ਰਿਹਾ | ਰਾਖਵੇਂਕਰਨ ਦੇ ਵਿਰੋਧ 'ਚ ਬਣੀ ਸੰਘਰਸ਼ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਅਗਲੇ ਪੜਾਅ 'ਚ ਮਾਮਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਉਨ•ਾਂ ਦੋਸ਼ ਲਗਾਇਆ ਕਿ ਜਨਰਲ ਵਾਰਡ ਐਸ.ਸੀ. ਲਈ, ਐਸ.ਸੀ. ਵਾਰਡ ਜਨਰਲ ਤੇ ਅÏਰਤਾਂ ਲਈ ਬਣਾ ਕੇ ਲੋਕਾਂ ਦੇ ਸਨਮਾਨ ਨੂੰ ਸੱਟ ਮਾਰੀ ਗਈ ਹੈ, ਜਿਸ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਈ ਦਿਵਸ ਦੀਆਂ ਤਿਆਰੀਆਂ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਮਾਰਕਫੈੱਡ ਦੇ ਫ਼ੀਲਡ ਮੁਲਾਜ਼ਮ ਖ਼ਿਲਾਫ਼ ਗਲਤ ਚਾਰਜਸ਼ੀਟਾਂ ਰੱਦ ਕਰ ਕੇ ਬਣਦੇ ਲਾਭ ਦਿੱਤੇ ਜਾਣ-ਸਿੱਧੂ
Ad Position 24