13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਈ ਦਿਵਸ ਦੀਆਂ ਤਿਆਰੀਆਂ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 24-04-2026
ਬੁਢਲਾਡਾ, 23 ਅਪ੍ਰੈਲ (ਸਵਰਨ ਸਿੰਘ ਰਾਹੀ)- ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ 1 ਮਈ ਨੂੰ ਵਿਆਪਕ ਰੂਪ 'ਚ ਮਜ਼ਦੂਰ ਦਿਵਸ ਮਨਾਉਣ ਅਤੇ ਸਰਕਾਰਾਂ ਦੀਆਂ ਮਜ਼ਦੂਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਰੱਖੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਪ੍ਰਗਟ ਸਿੰਘ ਚਹਿਲ ਪ੍ਰਧਾਨ ਪੈਨਸ਼ਨਰਜ਼ ਦੀ ਅਗਵਾਈ ਹੇਠ ਹੋਈ | ਐਸੋਸੀਏਸ਼ਨ ਦੇ ਸਰਪ੍ਰਸਤ ਗੁਰਚਰਨ ਸਿੰਘ ਮਾਨ, ਐਨ. ਪੀ. ਐਸ. ਯੂਨੀਅਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਸਾਹਨੀ, ਟਰੇਡ ਯੂਨੀਅਨ ਆਗੂ ਜਗਸੀਰ ਸਿੰਘ ਰਾਏਕੇ, ਭਾਕਿਯੂ ਡਕੌਂਦਾ ਸ਼ਹਿਰੀ ਦੇ ਪ੍ਰਧਾਨ ਹਰਦੇਵ ਸਿੰਘ ਦਰੀਆਪੁਰ, ਆਸ਼ਾ ਵਰਕਰ ਯੂਨੀਅਨ ਪ੍ਰਧਾਨ ਕਿਰਨਜੀਤ ਕੌਰ ਟਾਹਲੀਆਂ ਆਦਿ ਨੇ ਕਿਹਾ ਕਿ ਮਈ ਦਿਹਾੜਾ ਨੂੰ ਧੂਮ ਧਾਮ ਨਾਲ ਮਨਾਉਣ ਅਤੇ ਸਰਕਾਰਾਂ ਦੇ ਅੜੀਅਲ ਤੇ ਮਜ਼ਦੂਰ ਮਾਰੂ ਤੇ ਸਰਮਾਏਦਾਰੀ ਪੱਖੀ ਨੀਤੀਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਸਬੰਧੀ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ | ਇਸ ਮੌਕੇ ਰਘੂਨਾਥ ਸਿੰਗਲਾ, ਜਰਨੈਲ ਸਿੰਘ ਚਹਿਲ, ਚਿਮਨ ਲਾਲ ਕਾਕਾ, ਅਵਤਾਰ ਸਿੰਘ, ਗੁਰਮੇਲ ਸਿੰਘ ਬੋੜਾਵਾਲ, ਬਿਹਾਰੀ ਸਿੰਘ, ਸ਼ਾਮ ਸੁੰਦਰ ਸ਼ਰਮਾ, ਹਰਪ੍ਰੀਤ ਸਿੰਘ, ਰਾਜਵੀਰ ਕੌਰ, ਵਿੱਕੀ ਕੁਮਾਰ, ਗੁਰਜੰਟ ਸਿੰਘ, ਅਮਰੀਕ ਸਿੰਘ ਬੱਛੋਆਣਾ, ਰਾਜਵੀਰ ਕੌਰ, ਮਿੱਤ ਸਿੰਘ, ਚਰਨਜੀਤ ਕੌਰ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕ-ਆਊਟ ਮੌਕ ਡਰਿੱਲ ਸੰਬੰਧੀ ਮੀਟਿੰਗ ਅਗਲੀ ਖ਼ਬਰ ਨਗਰ ਪੰਚਾਇਤ ਬੋਹਾ ਦੇ ਵਾਰਡਾਂ 'ਚ ਰਾਖਵੇਂਕਰਨ ਤੋਂ ਲੋਕਾਂ 'ਚ ਭਾਰੀ ਰੋਸ <br/>
Ad Position 24