13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡੀ.ਸੀ. ਵਲੋਂ ਪੁਰਾਤਨ ਹੱਥ-ਲਿਖਤਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 24-04-2026
ਮਾਨਸਾ, 23 ਅਪ੍ਰੈਲ (ਧਾਲੀਵਾਲ)- ਭਾਰਤ ਸਰਕਾਰ ਵਲੋਂ ਦੇਸ਼ ਦੀ ਅਮੀਰ ਬੌਧਿਕ ਵਿਰਾਸਤ ਨੂੰ ਸਾਂਭਣ ਲਈ ਚਲਾਏ 'ਗਿਆਨ ਭਾਰਤਯਮ ਮਿਸ਼ਨ' ਤਹਿਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ | ਉਨ੍ਹਾਂ ਦੱਸਿਆ ਕਿ ਮਿਸ਼ਨ ਦਾ ਮੁੱਖ ਉਦੇਸ਼ ਵੱਖ-ਵੱਖ ਥਾਵਾਂ 'ਤੇ ਮੌਜੂਦ ਪੁਰਾਣੀਆਂ ਹੱਥ-ਲਿਖਤਾਂ ਦੀ ਖੋਜ, ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਪੂੰਜੀ ਨੂੰ ਸੁਰੱਖਿਅਤ ਰੱਖਣਾ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ, ਧਾਰਮਿਕ ਅਸਥਾਨ, ਲਾਇਬਰੇਰੀ ਜਾਂ ਨਿੱਜੀ ਸੰਸਥਾ ਕੋਲ ਵਿਰਾਸਤੀ ਹੱਥ-ਲਿਖਤ, ਪੁਰਾਣਾ ਖਰੜਾ ਜਾਂ ਦਸਤਾਵੇਜ਼ ਹੈ, ਜੋ ਇਤਿਹਾਸਕ ਜਾਂ ਸਾਹਿੱਤਿਕ ਮਹੱਤਵ ਰੱਖਦਾ ਹੋਵੇ, ਤਾਂ ਉਸ ਬਾਰੇ ਜਾਣਕਾਰੀ ਨੇੜਲੀ ਸਬ-ਤਹਿਸੀਲ ਦੇ ਅਧਿਕਾਰੀਆਂ ਜਾਂ ਮੋਬਾਇਲ ਨੰਬਰ 82830-43369 'ਤੇ ਸਾਂਝੀ ਕਰਨ | ਇਸ ਮੌਕੇ ਏ.ਡੀ.ਸੀ. ਅਨੁਪਿ੍ਤਾ ਜੌਹਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ ਤੇ ਹਰਜਿੰਦਰ ਸਿੰਘ ਜੱਸਲ ਕ੍ਰਮਵਾਰ ਮਾਨਸਾ ਤੇ ਸਰਦੂਲਗੜ੍ਹ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਜ਼ਿਲ੍ਹਾ ਭਾਸ਼ਾ ਅਫ਼ਸਰ ਤਜਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਦਾ ਐਨਲਾਈਟੈਂਡ ਕਾਲਜ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ 269 ਚਿੱਟਾ ਬਰਾਮਦ, 4 ਕਾਬੂ
Ad Position 24