ਬਰੇਟਾ, 27 ਅਪ੍ਰੈਲ (ਪਾਲ ਸਿੰਘ ਮੰਡੇਰ)-'ਗਊ ਮਾਤਾ ਸਨਮਾਨ ਅਹਵਾਨ ਅਭਿਆਨ' ਤਹਿਤ ਸਥਾਨਕ ਸ਼ਹਿਰ ਦੇ ਗਊ ਭਗਤਾਂ ਵਲੋਂ ਨਾਇਬ ਤਹਿਸੀਲਦਾਰ ਬਰੇਟਾ ਰਾਜੀਵ ਖੋਸਲਾ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੱਧਰ 'ਤੇ ਸੇਵਾ, ਸਨਮਾਨ ਤੇ ਸੁਰੱਖਿਆ ਦਾ ਮੌਲਿਕ ਅਧਿਕਾਰ ਦਿਵਾਉਣ ਅਤੇ ਰਾਸ਼ਟਰੀ ਗਊ ਮਾਤਾ ਸੁਰੱਖਿਆ ਕਾਨੂੰਨ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ, ਜਿਸ ਲਈ ਸ਼ਹਿਰ 'ਚ ਲੋਕਾਂ ਤੋਂ ਦਸਤਖ਼ਤ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ | ਉਨ੍ਹਾਂ ਕਿਹਾ ਕਿ ਇਹ ਕਿਸੇ ਧਰਮ ਜਾਂ ਰਾਜਨੀਤਕ ਪਾਰਟੀ ਦੀ ਲੜਾਈ ਨਹੀਂ ਸਗੋਂ ਸਮੁੱਚੀ ਮਾਨਵਤਾ ਤੇ ਰਾਸ਼ਟਰ ਦੀ ਅਸਮਿਤਾ ਦੀ ਲੜਾਈ ਹੈ | ਇਸ ਮੌਕੇ ਗੋਲਡੀ ਕੁਮਾਰ, ਗਗਨਦੀਪ ਸ਼ਰਮਾ, ਰਾਜ ਕੁਮਾਰ ਬਾਂਸਲ, ਨਰੇਸ਼ ਕੁਮਾਰ ਰਿੰਪੀ, ਅਸ਼ੋਕ ਜਿੰਦਲ, ਕਾਕਾ ਡਾਕਟਰ, ਪੁਨੀਤ ਮਿੱਤਲ, ਨਰਿੰਦਰ ਕੁਮਾਰ, ਮਨਿੰਦਰ ਕੁਮਾਰ ਆਦਿ ਹਾਜ਼ਰ ਸਨ |