13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਐੱਨ. ਡੀ. ਆਰ. ਐੱਫ. ਦੀ ਬਠਿੰਡਾ ਬਟਾਲੀਅਨ ਵਲੋਂ ਮਾਨਸਾ 'ਚ ਮੌਕ ਡਰਿੱਲ ਤੇ ਜਾਗਰੂਕਤਾ ਮੁਹਿੰਮ 4 ਤੋਂ

Ad Position 21
No active advertisement
ਅਜੀਤ ਡੈਸਕ 28-04-2026
ਮਾਨਸਾ, 27 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਕੁਦਰਤੀ ਅਤੇ ਗੈਰ-ਕੁਦਰਤੀ ਆਫ਼ਤਾਂ ਦੇ ਸੰਭਾਵੀ ਖ਼ਤਰਿਆਂ ਨਾਲ ਨਜਿੱਠਣ ਤੇ ਤਿਆਰੀ ਨੂੰ ਵਧੇਰੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੌਮੀ ਆਫ਼ਤ ਰੋਕਥਾਮ ਬਲ (ਐਨ.ਡੀ.ਆਰ.ਐਫ.) ਬਠਿੰਡਾ ਦੀ 7ਵੀਂ ਬਟਾਲੀਅਨ ਦੀ 26 ਮੈਂਬਰੀ ਟੀਮ ਵਲੋਂ ਜ਼ਿਲ੍ਹੇ 'ਚ ਮੌਕ ਡਰਿੱਲ ਤੇ ਜਾਗਰੂਕਤਾ ਮੁਹਿੰਮ 4 ਤੋਂ 16 ਮਈ ਤੱਕ ਚਲਾਈ ਜਾਵੇਗੀ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਇੱਥੇ ਐਨ.ਡੀ.ਆਰ.ਐਫ. ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ | ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ 'ਚ ਐਨ.ਡੀ.ਆਰ.ਐਫ. ਵਲੋਂ ਵੱਖ-ਵੱਖ ਥਾਵਾਂ 'ਤੇ ਮੌਕ ਡਰਿੱਲਾਂ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ | ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਅਭਿਆਸ ਦੌਰਾਨ ਟੀਮ ਨੂੰ ਪੂਰਨ ਸਹਿਯੋਗ ਦੇਣ | ਉਨ੍ਹਾਂ ਆਖਿਆ ਕਿ ਮੁਹਿੰਮ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਵੱਖ-ਵੱਖ ਸਰਕਾਰੀ ਏਜੰਸੀਆਂ, ਪੁਲਿਸ, ਸਿਹਤ ਵਿਭਾਗ ਤੇ ਫਾਇਰ ਬਿ੍ਗੇਡ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣਾ ਅਤੇ ਬਚਾਅ ਕਾਰਜਾਂ ਦੀ ਗਤੀ ਨੂੰ ਤੇਜ਼ ਕਰਨਾ ਹੈ | ਐਨ.ਡੀ.ਆਰ.ਐਫ. ਦੀ ਸਬ ਟੀਮ ਦੇ ਸਬ ਇੰਸਪੈਕਟਰ ਧਰਮਾਂਸ਼ੁ ਯਾਦਵ ਨੇ ਦੱਸਿਆ ਕਿ ਟੀਮ ਜ਼ਮੀਨੀ ਪੱਧਰ 'ਤੇ ਜ਼ਿਲ੍ਹੇ ਦੇ ਵੱਖ-ਵੱਖ ਤੱਥਾਂ ਤੇ ਸਥਿਤੀਆਂ ਦਾ ਜਾਇਜ਼ਾ ਲਵੇਗੀ ਅਤੇ ਸਕੂਲਾਂ/ਕਾਲਜਾਂ 'ਚ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਨੁਕਤੇ ਸਿਖਾਉਣ ਲਈ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਜਾਣਗੇ | ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਜਾਗਰੂਕ ਕਰਨ ਤੋਂ ਇਲਾਵਾ ਐੱਮਰਜੈਂਸੀ ਹਾਲਾਤ 'ਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਲਈ ਵਿਸਤਰਿਤ ਯੋਜਨਾਬੰਦੀ ਕੀਤੀ ਜਾਵੇਗੀ | ਇਸ ਮੌਕੇ ਏ.ਡੀ.ਸੀ. ਅਨੁਪਿ੍ਤਾ ਜੌਹਲ, ਐੱਸ.ਪੀ. ਪ੍ਰਦੀਪ ਸਿੰਘ ਸੰਧੂ, ਐੱਸ.ਡੀ.ਐੱਮ. ਬਲਜੀਤ ਕੌਰ, ਗਗਨਦੀਪ ਸਿੰਘ, ਹਰਜਿੰਦਰ ਸਿੰਘ ਜੱਸਲ ਕ੍ਰਮਵਾਰ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੌਨ ਸ਼ੋਸ਼ਣ ਸੁਰੱਖਿਆ ਐਕਟ ਤੋਂ ਔਰਤਾਂ ਦਾ ਜਾਗਰੂਕ ਹੋਣਾ ਜ਼ਰੂਰੀ-ਐਡਵੋਕੇਟ ਭਾਟੀਆ <br/> ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਦਾ ਇੰਟਰ ਕਲਾਸ ਖੇਡ ਮੁਕਾਬਲਾ
Ad Position 24