ਸਰਦੂਲਗੜ੍ਹ, 27 ਅਪ੍ਰੈਲ (ਜੀ.ਐਮ.ਅਰੋੜਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਆਸ਼ਾ ਦਿਵਸ ਮਨਾਇਆ ਗਿਆ | ਸੰਬੋਧਨ ਕਰਦਿਆਂ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਆਸ਼ਾ ਵਰਕਰਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਵਰਕਰਾਂ ਦੇ ਸਹਿਯੋਗ ਨਾਲ ਲਗਪਗ 100 ਪ੍ਰਤੀਸ਼ਤ ਜਣੇਪੇ ਕਰਵਾਉਣ 'ਚ ਕਾਮਯਾਬੀ ਮਿਲੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਜੱਚਾ-ਬੱਚਾ ਮੌਤ ਦਰ 'ਚ ਬਹੁਤ ਸੁਧਾਰ ਹੋਇਆ ਹੈ ਉੱਥੇ ਬੱਚਿਆਂ ਦਾ ਟੀਕਾਕਰਨ ਕਰ ਕੇ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ | ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਆਖਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ 'ਚ ਆਸ਼ਾ ਵਰਕਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰ ਕੇ ਵਧੀਆ ਰੋਲ ਅਦਾ ਕੀਤਾ ਜਾ ਰਿਹਾ ਹੈ | ਚੰਗੀਆਂ ਸੇਵਾਵਾਂ 'ਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਵਰਕਰ ਰਾਜਪ੍ਰੀਤ ਕੌਰ ਸਬ ਸੈਂਟਰ ਝੁਨੀਰ, ਗੁਰਵਿੰਦਰ ਕੌਰ ਸਬ ਸੈਂਟਰ ਦੂਲੋਵਾਲ ਅਤੇ ਜਸਵਿੰਦਰ ਕੌਰ ਸਬ ਸੈਂਟਰ ਸਰਦੂਲਗੜ੍ਹ ਨੂੰ ਸਨਮਾਨਿਤ ਕੀਤਾ ਗਿਆ | ਮੈਡੀਕਲ ਅਫ਼ਸਰ ਡਾ. ਹਰਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਿਰਲੋਕ ਸਿੰਘ, ਜਗਦੇਵ ਸਿੰਘ ਮਾਨ, ਸਰਬਜੀਤ ਕੌਰ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਗੁਰਪਾਲ ਸਿੰਘ ਘੁੱਦੂਵਾਲਾ, ਭੋਲਾ ਸਿੰਘ, ਜਰਨੈਲ ਸਿੰਘ ਤੇ ਨਿਰਮਲ ਸਿੰਘ ਫੱਤਾ