ਮਾਨਸਾ, 27 ਅਪ੍ਰੈਲ (ਸ.ਰਿ.)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਸੱਤਿਆ ਮਾਈਕਰੋਕੈਪੀਟਲ ਲਿਮਟਿਡ ਵਲੋਂ ਰਿਲੇਸ਼ਨਸ਼ਿਪ ਅਫ਼ਸਰਾਂ ਦੀ ਭਰਤੀ ਲਈ 28 ਅਪ੍ਰੈਲ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ 12ਵੀਂ ਪਾਸ ਸਿਰਫ਼ ਲੜਕੇ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਹੱਦ 20 ਤੋਂ 32 ਸਾਲ ਤੱਕ ਹੋਣੀ ਚਾਹੀਦੀ ਹੈ | ਚਾਹਵਾਨ ਜ਼ਰੂਰੀ ਦਸਤਾਵੇਜ਼ ਲੈ ਕੇ ਸਵੇਰੇ 10:30 ਵਜੇ ਪਹੁੰਚ ਸਕਦੇ ਹਨ |