13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੰਘਰਸ਼ ਕਮੇਟੀ ਵਲੋਂ ਗਰੀਨ ਵੈਲੀ ਰੋਡ ਅਤੇ ਚੁਗ਼ਲੀ ਘਰ ਨਜ਼ਦੀਕ ਸੜਕਾਂ ਦਾ ਕੰਮ ਸ਼ੁਰੂ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 28-04-2026
ਮਾਨਸਾ, 27 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-21 ਮੈਂਬਰੀ ਸੰਘਰਸ਼ ਕਮੇਟੀ ਦੇ ਨੁਮਾਇੰਦੇ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲੇ | ਉਨ੍ਹਾਂ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਅਤੇ ਸਫ਼ਾਈ ਪ੍ਰਣਾਲੀ ਨੂੰ ਲੈ ਕੇ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ | ਕਮੇਟੀ ਵਲੋਂ ਮੰਗ ਕੀਤੀ ਗਈ ਕਿ ਮਹਾਰਾਜਾ ਅਗਰਸੈਨ ਰੋਡ (ਗ੍ਰੀਨ ਵੈਲੀ ਰੋਡ), ਮੂਸਾ ਚੁੰਗੀ ਤੋਂ ਚੁਗ਼ਲੀ ਘਰ ਅਤੇ ਚੁਗ਼ਲੀ ਘਰ ਤੋਂ ਜੈਨ ਸਕੂਲ ਗਲੀ ਤੱਕ ਦੀਆਂ ਸੜਕਾਂ ਦੇ ਅਧੂਰੇ ਕੰਮ ਤੁਰੰਤ ਸ਼ੁਰੂ ਕੀਤੇ ਜਾਣ ਅਤੇ ਜਿੰਨਾ ਸਮਾਂ ਮੁੱਖ ਸੜਕਾਂ ਦਾ ਨਿਰਮਾਣ ਨਹੀਂ ਹੁੰਦਾ ਉਨ੍ਹੀਂ ਦੇਰ ਟਰੈਫ਼ਿਕ ਨੂੰ ਬਦਲਵੇਂ ਰਸਤਿਆਂ ਰਾਹੀ ਕੀਤਾ ਜਾਵੇ ਤਾਂ ਕਿ ਜਾਮ ਆਦਿ ਨਾ ਲੱਗਣ | ਉਨ੍ਹਾਂ ਇਹ ਵੀ ਮੰਗ ਉਠਾਈ ਕਿ ਥਾਂ-ਥਾਂ 'ਤੇ ਗੰਦਗੀ ਦੇ ਢੇਰਾਂ ਨੂੰ ਹਟਾਉਣ ਦੇ ਨਾਲ ਹੀ ਕੂੜੇ ਦੇ ਡੰਪ ਵਾਲੀ ਜਗਾ ਦੀ ਸਫ਼ਾਈ ਕਰਵਾਈ ਜਾਵੇ ਤਾਂ ਕਿ ਲੋਕ ਬਿਮਾਰੀਆਂ 'ਚ ਗ੍ਰਸਤ ਨਾ ਹੋਣ | ਸ਼ਹਿਰ ਦੇ ਕਈ ਹਿੱਸਿਆਂ 'ਚ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਦਾ ਮਾਮਲਾ ਵੀ ਚੁੱਕਿਆ ਗਿਆ ਹੈ | ਡੀ.ਸੀ. ਨੇ ਮੌਕੇ 'ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਫ਼ਤੇ ਦੇ ਅੰਦਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣ | ਵਫ਼ਦ 'ਚ ਐਡਵੋਕੇਟ ਗੁਰਲਾਭ ਸਿੰਘ ਮਾਹਲ, ਹਰਿੰਦਰ ਸਿੰਘ ਮਾਨਸ਼ਾਹੀਆ, ਹਰਵਿੰਦਰ ਸ਼ਰਮਾ, ਰੋਹਿਤ ਕੁਮਾਰ, ਸੁਮੀਰ ਕੁਮਾਰ ਛਾਬੜਾ, ਘਣੀ ਸ਼ਾਮ ਦਾਸ ਨਿੱਕੂ, ਇੰਦਰਜੀਤ ਸਿੰਘ ਮੁਨਸ਼ੀ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਸੰਸਥਾਵਾਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਕਰਨ ਦੇ ਯਤਨ ਸ਼ੁਰੂ <br/> ਵਾਇਸ ਆਫ਼ ਮਾਨਸਾ ਨਗਰ ਕੌਂਸਲ ਚੋਣ... ਅਗਲੀ ਖ਼ਬਰ ਮਾਨਸਾ ਵਿਖੇ ਪਲੇਸਮੈਂਟ ਕੈਂਪ ਅੱਜ
Ad Position 24