15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗਰਮੀ ਦੇ ਮੌਸਮ ਕਾਰਨ ਵਿਸ਼ੇਸ਼ ਐਂਬੂਲੈਂਸ ਸੇਵਾ ਦਾ ਪ੍ਰਬੰਧ <br/>

Ad Position 21
No active advertisement
ਅਜੀਤ ਡੈਸਕ 02-05-2026
ਬਠਿੰਡਾ, 1 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਨੇ ਆਉਣ ਵਾਲੇ ਗਰਮੀਆਂ ਦੇ ਮੌਸਮ ਅਤੇ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਅਧੀਨ ਤਿੰਨ ਵਿਸ਼ੇਸ਼ ਐਂਬੂਲੈਂਸ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ¢ ਗਰਮੀ ਦੇ ਮੌਸਮ ਕਾਰਨ ਇਨ੍ਹਾਂ ਐਂਬੂਲੈਂਸਾਂ ਵਿਚ ਬਰਫ਼, ਤੌਲੀਏ ਅਤੇ ਓ ਆਰ ਐਸ ਦਾ ਪ੍ਰਬੰਧ ਕੀਤਾ ਗਿਆ ਹੈ¢ ਸਹਾਰਾ ਜਨ ਸੇਵਾ ਦੇ ਬਾਨੀ ਵਿਜੈ ਗੋਇਲ ਨੇ ਕਿਹਾ ਕਿ ਆਉਣ ਵਾਲੇ ਗਰਮੀਆਂ ਦੇ ਮੌਸਮ ਕਾਰਨ, ਛੇ ਸਹਾਰਾ ਵਰਕਰਾਂ ਦੀ ਇਕ ਵਿਸ਼ੇਸ਼ ਟੀਮ ਸੂਚਨਾ ਮਿਲਣ 'ਤੇ ਸ਼ਹਿਰ ਵਿਚ ਕਿਸੇ ਖੇਤਰ 'ਚ ਗਰਮੀ ਤੋਂ ਪੀੜ੍ਹਤ ਕਿਸੇ ਵੀ ਬੇਸਹਾਰਾ, ਬਿਮਾਰ ਵਿਅਕਤੀ ਜਾਂ ਗਰਮੀ ਕਾਰਨ ਬੇਹੋਸ਼ ਹੋ ਜਾਣ ਵਾਲੇ ਵਿਅਕਤੀ ਤੱਕ ਆਪਣੀ ਸਹਾਇਤਾ 5 ਮਿੰਟ ਅੰਦਰ ਪ੍ਰਦਾਨ ਕਰੇਗੀ¢ ਇਹ ਸੇਵਾ 24 ਘੰਟੇ ਜਾਰੀ ਰਹੇਗੀ¢ ਗੋਇਲ ਨੇ ਕਿਹਾ ਕਿ ਬਠਿੰਡਾ ਰੇਲਵੇ ਸਟੇਸ਼ਨ, ਮਾਲ ਗੋਦਾਮ ਰੋਡ, ਪਟਾ ਮਾਰਕੀਟ ਥਾਵਾਂ ਹਨ ਜਿੱਥੇ ਵੱਡੀ ਗਿਣਤੀ ਵਿਚ ਬੇਸਹਾਰਾ ਲੋਕ ਰਹਿੰਦੇ ਹਨ¢ ਇਨ੍ਹਾਂ ਬੇਸਹਾਰਾ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਗਰਮੀ ਕਾਰਨ ਬਿਮਾਰ ਦੋ ਬੇਸਹਾਰਾ ਲੋਕਾਂ ਨੂੰ ਸਹਾਰਾ ਜਨ ਸੇਵਾ ਟੀਮ ਵਲੋਂ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ¢ਉਨ੍ਹਾਂ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਕਿਤੇ ਵੀ ਕਿਸੇ ਬਿਮਾਰ ਵਿਅਕਤੀ ਜਾਂ ਵਿਅਕਤੀ ਨੂੰ ਗਰਮੀ ਕਾਰਨ ਪੀੜ੍ਹਤ ਨੂੰ ਪਿਆ ਦੇਖਦੇ ਹੋ ਤਾਂ ਸਹਾਰਾ ਜਨ ਸੇਵਾ ਦੇ ਮੁੱਖ ਨੰਬਰ 98146-04777 98551-33333 'ਤੇ ਕਾਲ ਕਰੋ, ਸਹਾਰਾ ਮੱਦਦ ਤੁਰੰਤ ਪਹੁੰਚ ਜਾਵੇਗੀ¢


Ad Position 22
No active advertisement
ਪਿਛਲੀ ਖ਼ਬਰ ਡੀ. ਬੀ. ਐਸ. ਸਕੂਲ ਆਫ਼ ਐਕਸੀਲੈਂਸ ਭਗਤਾ ਦੇ ਪਹਿਲੇ ਸੈਸ਼ਨ ਦੀ ਦਸਵੀਂ ਦਾ ਨਤੀਜਾ 100 ਫੀਸਦੀ <br/> ਅਗਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਦਸਵੀਂ ਦਾ ਸ਼ਾਨਦਾਰ ਨਤੀਜਾ <br/>
Ad Position 24