ਜ਼ਿਲੇ੍ਹ ਭਰ 'ਚ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ <br/>
ਲੇਬਰ ਚੌਂਕ ਮਾਨਸਾ ਵਿਖੇ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਮਜ਼ਦੂਰ ਆਗੂ | ਤਸਵੀਰ : ਸੇਮੀ ਮਾਨਸਾ
<br/>
ਮਾਨਸਾ ਵਿਖੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ | ਤਸਵੀਰ : ਸੇਮੀ ਮਾਨਸਾ
<br/>
02-05-2026
ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ
ਮਾਨਸਾ, 1 ਮਈ- ਕਿਰਤੀ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋ ਕੇ ਤਿੱਖੇ ਸੰਘਰਸ਼ 'ਚ ਕੁੱਦਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਇਸ ਵੇਲੇ ਹਕੂਮਤਾਂ ਮਜ਼ਦੂਰਾਂ ਪ੍ਰਤੀ ਗੰਭੀਰ ਹੋਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿਤ ਪੂਰੇ ਕਰਨ 'ਚ ਲੱਗੀਆਂ ਹੋਈਆਂ ਹਨ | ਇਹ ਪ੍ਰਗਟਾਵਾ ਮਈ ਦਿਵਸ ਮੌਕੇ ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੀਤਾ | ਉਨ੍ਹਾਂ ਕਿਰਤੀਆਂ ਨੂੰ ਸੱਦਾ ਦਿੱਤਾ ਕਿ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਾਈ ਲੜਨ |
ਦਿਹਾੜੀ 12 ਦੀ ਬਜਾਏ 6 ਘੰਟੇ ਕਰਨ ਦੀ ਮੰਗ
-ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਜਥੇਬੰਦੀਆਂ ਵਲੋਂ ਮਈ ਦਿਵਸ ਨੂੰ ਸਾਂਝੇ ਤÏਰ 'ਤੇ ਮਨਾਇਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਪੱਖੀ ਨੀਤੀਆਂ ਲਿਆਉਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਕੇ ਉਨ੍ਹਾਂ ਨੂੰ ਲਾਭ ਪਹੁੰਚਾ ਰਹੀ ਹੈ | ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਨੂੰ ਗ੍ਰਹਿਣ ਕਰਨ ਅਤੇ ਸਾਂਝੇ ਅਤੇ ਵਿਸ਼ਾਲ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ¢ ਉਨ੍ਹਾਂ ਮੰਗ ਕੀਤੀ ਕਿ ਦਿਹਾੜੀ ਦੇ ਕੰਮ 'ਚ 12 ਦੀ ਥਾਂ 6 ਘੰਟੇ ਕੀਤੇ ਜਾਣ ਅਤੇ ਰੁਜ਼ਗਾਰ ਗਰੰਟੀ ਐਕਟ ਬਣਾ ਕੇ ਲਾਗੂ ਕੀਤਾ ਜਾਵੇ, ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮਿਆਂ ਅਤੇ ਆਊਟਸੋਰਸ ਨੂੰ ਰੈਗੂਲਰ ਕਰ ਕੇ ਬਣਦੀ ਤਨਖ਼ਾਹ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ, ਖਾਲੀ ਪਈਆਂ ਅਸਾਮੀਆਂ ਤੁਰੰਤ ਭਰ ਕੇ ਨਵੇਂ ਬਣਾਏ ਲੇਬਰ ਕੋਡ ਰੱਦ ਕੀਤੇ ਜਾਣ ਆਦਿ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਸੁਰਿੰਦਰਪਾਲ ਸ਼ਰਮਾ, ਬਲਵਿੰਦਰ ਸਿੰਘ ਘਰਾਂਗਣਾ, ਧੰਨਾ ਮੱਲ ਗੋਇਲ, ਰਾਜਵਿੰਦਰ ਸਿੰਘ ਰਾਣਾ, ਲਖਨ ਲਾਲ, ਕ੍ਰਿਸ਼ਨ ਚੌਹਾਨ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ ਸਿੱਧੂ, ਨਛੱਤਰ ਸਿੰਘ ਖੀਵਾ, ਕੇਵਲ ਸਿੰਘ, ਸੁਖਜੀਤ ਸਿੰਘ ਰਾਮਾਨੰਦੀ, ਕਰਨੈਲ ਸਿੰਘ ਮਾਨਸਾ, ਹਰਵਿੰਦਰ ਸਿੰਘ ਬੱਬੀ, ਸੱਤਪਾਲ ਭੈਣੀਬਾਘਾ, ਕਰਨੈਲ ਸਿੰਘ ਮਿਸਤਰੀ, ਬਲਵਿੰਦਰ ਕੌਰ ਵੈਰਾਗੀ, ਅਰਵਿੰਦਰ ਕੌਰ ਆਦਿ ਸਨ |
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਮਈ ਦਿਵਸ ਮਨਾਇਆ
-ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਲੇਬਰ ਚੌਂਕ ਤੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਮਈ ਦਿਵਸ ਮਨਾਇਆ ਗਿਆ | ਮਜ਼ਦੂਰ ਆਗੂ ਕਾ. ਕ੍ਰਿਸ਼ਨ ਸਿੰਘ ਚੌਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਹੇਠ ਚਾਰ ਲੇਬਰ ਕੋਡ ਲਾਗੂ ਕਰ ਕੇ ਮਜ਼ਦੂਰ ਜਮਾਤ ਨੂੰ ਮੁੜ ਗੁਲਾਮੀ ਵੱਲ ਧੱਕਣ ਦੀ ਸਾਜ਼ਿਸ਼ ਕੀਤੀ ਗਈ ਹੈ | ਇਸ ਮੌਕੇ ਰਤਨ ਭੋਲਾ, ਲਾਭ ਸਿੰਘ ਮੰਢਾਲੀ, ਜੀਤ ਰਾਮ, ਬੂਟਾ ਸਿੰਘ ਬਰਨਾਲਾ, ਬਲਵੰਤ ਸਿੰਘ ਫੱਕਰ, ਅਜੈਬ ਸਿੰਘ, ਪਵਨ ਕੁਮਾਰ, ਸੁਖਦੇਵ ਸਿੰਘ, ਸੁਖਦੇਵ ਸਿੰਘ ਪੰਧੇਰ, ਜਾਗਰ ਸਿੰਘ ਖਿਆਲਾ, ਅਵਤਾਰ ਸਿੰਘ ਆਦਿ ਹਾਜ਼ਰ ਸਨ |
ਬਿਜਲੀ ਮੁਲਾਜ਼ਮਾਂ ਨੇ ਮਜ਼ਦੂਰ ਦਿਵਸ ਮਨਾਇਆ
-ਪਾਵਰਕਾਮ ਦੀਆਂ ਜਥੇਬੰਦੀਆਂ ਦੇ ਮੁਲਾਜ਼ਮਾਂ ਵਲੋਂ ਇੱਥੇ ਮਜ਼ਦੂਰ ਦਿਵਸ ਲਾਲ ਝੰਡੇ ਲਹਿਰਾ ਕੇ ਮਨਾਇਆ ਗਿਆ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ-ਘੱਟ ਤਨਖ਼ਾਹ ਉਜ਼ਰਤਾਂ ਲਾਗੂ ਕੀਤੀ ਜਾਵੇ, ਠੇਕੇਦਾਰੀ ਪ੍ਰਣਾਲੀ ਖ਼ਤਮ ਕਰ ਕੇ ਸਥਾਈ ਨੌਕਰੀਆਂ ਦੇਣ ਦੇ ਨਾਲ ਹੀ ਬੇਰੁਜ਼ਗਾਰੀ ਭੱਤਾ ਅਤੇ ਰੋਜ਼ਗਾਰ ਗਰੰਟੀ ਯੋਜਨਾਵਾਂ ਲਾਗੂ ਕੀਤੀ ਜਾਵੇ ਆਦਿ | ਇਸ ਮੌਕੇ ਗੁਰਦਰਸ਼ਨ ਸਿੰਘ ਸੂਸ਼ੀ, ਜਤਿੰਦਰ ਸਿੰਘ ਮੂਸਾ, ਬਲਕਰਨ ਸਿੰਘ ਕੋਟਧਰਮੂ, ਕੁਲਦੀਪ ਸਿੰਘ ਫ਼ਤਿਹਪੁਰ, ਬਿੱਕਰ ਸਿੰਘ ਮਾਖਾ, ਅਸ਼ੋਕ ਕੁਮਾਰ, ਸਤਿਗੁਰ ਸਿੰਘ ਨੰਗਲ, ਚਾਨਣ ਰਾਮ, ਜਗਸੀਰ ਸਿੰਘ ਕੋਟਲੱਲੂ, ਅੰਮਿ੍ਤਪਾਲ ਸਿੰਘ ਜੋਈਆਂ, ਬਲਵੀਰ ਸਿੰਘ ਖਿਆਲਾ, ਸੁਖਵੀਰ ਸਿੰਘ ਹਨੀ, ਗੁਰਵਿੰਦਰ ਸਿੰਘ ਵਾਲੀਆ, ਗੁਰਸੇਵਕ ਸਿੰਘ ਮਾਨ, ਕਿ੍ਸ਼ਨ ਮਾਨਬੀਬੜੀਆਂ ਆਦਿ ਹਾਜ਼ਰ ਸਨ |
ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਵੱਲੋਂ ਸਮਾਗਮ
-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਵਲੋਂ ਸਥਾਨਕ ਬਿਜਲੀ ਦਫ਼ਤਰ ਵਿਖੇ ਮਜ਼ਦੂਰ ਮਈ ਦਿਵਸ ਮਨਾਇਆ ਗਿਆ¢ ਬੁਲਾਰਿਆਂ ਨੇ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਦੀ ਕੁਰਬਾਨੀ ਜਬਰ ਜੁਲਮ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੇ ਜਾਂਦੇ ਧੱਕੇਸ਼ਾਹੀਆਂ ਖ਼ਿਲਾਫ਼ ਡਟ ਕੇ ਲੜਨ ਦੀ ਪ੍ਰੇਰਨਾ ਦਿੰਦੀ ਹੈ | ਇਸ ਮੌਕੇ ਅਮਰਜੀਤ ਸਿੰਘ ਸਿੱਧੂ, ਲਖਨ ਲਾਲ, ਦਰਸ਼ਨ ਸਿੰਘ ਮੋਫਰ, ਬਿੱਕਰ ਸਿੰਘ ਮੰਘਾਣੀਆਂ, ਜਗਰਾਜ ਬਿਰਲਾ, ਅਮਰਜੀਤ ਸਿੰਘ ਸਿੱਧੂ, ਚਤਿੰਨ ਸਿੰਘ ਸਮਾਓਾ, ਬਲਦੇਵ ਸਿੰਘ ਬਰਨਾਲਾ, ਮਨਿੰਦਰ ਸਿੰਘ, ਰਾਵਲ ਸਿੰਘ, ਜੋਗਿੰਦਰ ਸਿੰਘ ਮਾਨਸ਼ਾਹੀਆ, ਚਾਨਣ ਰਾਮ ਸ਼ਰਮਾ ਆਦਿ ਹਾਜ਼ਰ ਸਨ¢
ਦਰਜਾਚਾਰ ਕਰਮਚਾਰੀ ਯੂਨੀਅਨ ਨੇ ਮਈ ਦਿਵਸ ਮਨਾਇਆ
-ਬਾਲ ਭਵਨ ਮਾਨਸਾ ਵਿਖੇ ਦਰਜਾਚਾਰ ਕਰਮਚਾਰੀ ਯੂਨੀਅਨ (ਸਿੱਖਿਆ ਵਿਭਾਗ) ਦੀ ਅਗਵਾਈ 'ਚ ਮਈ ਦਿਵਸ ਮਨਾਇਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਗੰਭੀਰ ਨਹੀਂ | ਪ੍ਰਧਾਨ ਕੁਲਜੀਤ ਸਿੰਘ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ, ਚੌਕੀਦਾਰ, ਸਪੀਵਰ ਤੇ ਪੀ.ਟੀ.ਏ. ਕੰਮ ਕਰਦੇ ਤੇ ਰੈਗੂਲਰ ਦਰਜਾਚਾਰ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਨਕਦ ਦਿੱਤਾ ਜਾਵੇ | ਇਸ ਮੌਕੇ ਬਲਵਿੰਦਰ ਸਿੰਘ ਰੱਲਾ, ਕੁਲਦੀਪ ਸਿੰਘ ਰਿਉਂਦ ਕਲਾਂ, ਬਲਵਿੰਦਰ ਸਿੰਘ ਬਰੇਟਾ, ਜੋਤੀ ਮਾਨਸਾ, ਰੇਖਾ ਚੱਕ ਭਾਈਕੇ, ਪਰਮਜੀਤ ਕੌਰ, ਸੁਖਚੈਨ ਸਿੰਘ ਬੁਰਜਹਰੀ, ਜਰਨੈਲ ਸਿੰਘ ਰੱਲਾ, ਸਰਬਜੀਤ ਰਿਉਂਦ ਕਲਾਂ ਆਦਿ ਹਾਜ਼ਰ ਸਨ |
ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਨਾਟਕ ਦੀ ਪੇਸ਼ਕਾਰੀ
-ਸਥਾਨਕ ਡੀ.ਏ.ਵੀ. ਪਬਲਿਕ ਸਕੂਲ 'ਚ ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਦੀ ਮਹੱਤਤਾ ਬਾਰੇ ਜਾਣੂ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਪਿ੍ੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਡਿਸਪਲੇ ਬੋਰਡ ਬਣਾਏ ਅਤੇ ਮਜ਼ਦੂਰਾਂ ਦੀ ਜ਼ਿੰਦਗੀ 'ਤੇ ਨਾਟਕ ਪੇਸ਼ ਕੀਤੇ | ਉਨ੍ਹਾਂ ਦੱਸਿਆ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣਾਂ ਰਾਹੀਂ ਮਿਹਨਤ ਦੀ ਅਹਿਮੀਅਤ ਬਾਰੇ ਸਧਾਰਣ ਢੰਗ ਨਾਲ ਦੱਸਿਆ |
21 ਕਿੱਲੋਮੀਟਰ ਦੌੜ ਲਗਾ ਕੇ ਮਜ਼ਦੂਰ ਦਿਵਸ ਮਨਾਇਆ
-ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇਵਾਲਾ ਦੇ ਈ.ਟੀ.ਟੀ. ਅਧਿਆਪਕ ਇਕਬਾਲ ਸੰਧੂ ਉੱਭਾ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ 21 ਕਿੱਲੋਮੀਟਰ ਦੌੜ ਲਗਾਈ | ਉਨ੍ਹਾਂ ਮਾਨਸਾ ਤੋਂ ਸ਼ੁਰੂ ਕਰ ਕੇ ਛੋਟੀ ਮਾਨਸਾ, ਖਿਆਲਾ, ਅਤਲਾ ਕਲਾਂ ਤੋਂ ਵਾਪਸੀ ਕਰਦੇ ਹੋਏ ਖਿਆਲਾ ਵਿਖੇ ਸਮਾਪਤੀ ਕੀਤੀ | ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਵਿਸ਼ੇਸ਼ ਦਿਨਾਂ ਨੂੰ ਮਨਾਉਣ ਲਈ ਅਜਿਹੀਆਂ ਦੌੜਾਂ ਲਗਾਉਣੀਆਂ ਚਾਹੀਦੀਆਂ ਹਨ |
ਸਰਦੂਲਗੜ੍ਹ 'ਚ ਮਜ਼ਦੂਰ ਦਿਵਸ ਮਨਾਇਆ
-ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵਲੋਂ ਸਥਾਨਕ ਮਾਰਕਫੈੱਡ ਗਰਾਊਾਡ ਵਿਖੇ ਮਜ਼ਦੂਰ ਦਿਵਸ ਮਨਾਉਣ ਮੌਕੇ ਝੰਡਾ ਲਹਿਰਾਇਆ ਗਿਆ | ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸ਼ਿੰਦਾ, ਸਕੱਤਰ ਜਗਸੀਰ ਸਿੰਘ ਨੇ ਕਿਹਾ ਕਿ ਠੇਕੇਦਾਰੀ ਪ੍ਰਣਾਲੀ ਕਾਰਨ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਨਹੀਂ ਮਿਲਦਾ¢ ਉਨ੍ਹਾਂ ਮੰਗ ਕੀਤੀ ਕਿ ਦਿਹਾੜੀਦਾਰ ਮਜ਼ਦੂਰਾਂ ਨੂੰ ਸਿੱਧੀ ਤਨਖ਼ਾਹ ਦਿੱਤੀ ਜਾਵੇ ਅਤੇ ਵਿਚੋਲਿਆਂ ਦਾ ਦਖ਼ਲ ਖ਼ਤਮ ਕੀਤਾ ਜਾਵੇ¢
ਬੁਢਲਾਡਾ 'ਚ ਮਈ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਬੁਢਲਾਡਾ ਤੋਂ ਸੁਨੀਲ ਮਨਚੰਦਾ, ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਦਾਣਾ ਮੰਡੀ ਵਿਖੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਏਟਕ ਦੇ ਵੇਦ ਪ੍ਰਕਾਸ਼ ਬੁਢਲਾਡਾ, ਖੇਤ ਮਜ਼ਦੂਰ ਸਭਾ ਦੇ ਸੀਤਾਰਾਮ ਗੋਬਿੰਦਪੁਰਾ, ਪੈਨਸ਼ਨਰ ਐਸੋਸੀਏਸ਼ਨ ਵਲੋਂ ਪ੍ਰਧਾਨ ਪ੍ਰਗਟ ਸਿੰਘ ਚੇਅਰਮੈਨ ਗੁਰਚਰਨ ਸਿੰਘ ਮਾਨ ਰਘੂਨਾਥ ਸਿੰਗਲਾ, ਪੱਲੇਦਾਰ ਆਗੂ ਨਿਰਮਲ ਸਿੰਘ, ਸੁਖਦੇਵ ਸਿੰਘ, ਸੁਰੇਸ਼ ਸਿੰਘ, ਭੋਲਾ ਸਿੰਘ ਅਰਕਵਾਸੀਆ, ਜਗਸੀਰ ਸਿੰਘ ਰਾਏਕੇ, ਸੁਖਦੇਵ ਸਿੰਘ ਸੱਤਪਾਲ ਸਿੰਘ ਚਿਮਨ ਲਾਲ ਕਾਕਾ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ ਬੋੜਾਵਾਲ, ਅਮਰੀਕ ਸਿੰਘ ਫਫੜੇ, ਕਿਸਾਨ ਆਗੂ ਪਰਸ਼ੋਤਮ ਸਿੰਘ, ਕਪੂਰ ਸਿੰਘ, ਭਜਨ ਸਿੰਘ, ਬਾਲਕ੍ਰਿਸ਼ਨ ਸੁਰੇਸ਼ ਕੁਮਾਰ, ਅਮਰੀਕ ਸਿੰਘ ਨੇ ਕਿਹਾ ਕਿ ਸਾਮਰਾਜੀ ਤਾਕਤਾਂ ਦੀ ਸ਼ਹਿ 'ਤੇ ਉਨ੍ਹਾਂ ਦੀਆਂ ਝੋਲੀ ਚੁੱਕਾਂ ਸਰਕਾਰਾਂ ਵੱਲੋਂ ਬਣਾਈਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਸਾਰੀਆਂ ਇਨਸਾਫ਼ ਪਸੰਦ ਧਿਰਾਂ ਨੂੰ ਇੱਕਮੁੱਠ ਹੋ ਕੇ ਇੱਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ |
ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
-ਸਥਾਨਕ ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿਖੇ ਮਨਾਏ ਗਏ ਮਈ ਦਿਵਸ ਮÏਕੇ ਜ਼ਿਲ੍ਹਾ ਸਹਾਇਕ ਸਕੱਤਰ ਕਾ. ਵੇਦ ਪ੍ਰਕਾਸ਼ ਤੇ ਬਲਾਕ ਸਕੱਤਰ ਸੀਤਾਰਾਮ ਗੋਬਿੰਦਪੁਰਾ ਨੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਟਰੇਡ ਯੂਨੀਅਨ ਆਗੂ ਜਗਸੀਰ ਸਿੰਘ ਰਾਏਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਮੀਤ ਸਿੰਘ, ਸੁਖਦੇਵ ਸਿੰਘ ਬੋੜਾਵਾਲ, ਮਾਸਟਰ ਰਘੂਨਾਥ ਨਾਥ ਸਿੰਗਲਾ, ਸਬਜ਼ੀ ਤੇ ਫਰੂਟ ਯੂਨੀਅਨ ਦੇ ਆਗੂ ਚਿਮਨ ਲਾਲ ਕਾਕਾ, ਗਰੀਬਾ ਸਿੰਘ ਬੱਛੋਆਣਾ, ਗੁਰਦਾਸ ਸਿੰਘ ਟਾਹਲੀਆਂ, ਕਾਮਰੇਡ ਮੰਡੇਰ, ਗੁਰਦੀਪ ਸਿੰਘ ਰਾਣਾ, ਗੁਰਮੇਲ ਸਿੰਘ ਬਰੇਟਾ, ਲਾਲ ਚੰਦ ਬੱਛੋਆਣਾ ਆਦਿ ਹਾਜ਼ਰ ਸਨ ¢
ਭੀਖੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਥਾਨਕ ਕਸਬੇ ਦੀਆਂ ਮਜ਼ਦੂਰ ਅਤੇ ਮੁਲਾਜਮ ਜਥੇਬੰਦੀਆਂ ਵਲੋਂ ਮਜ਼ਦੂਰ ਦਿਹਾੜਾ ਮਨਾਇਆ ਗਿਆ | ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਲਾਮਬੰਦ ਹੋਣ ਦਾ ਅਹਿਦ ਵੀ ਕੀਤਾ | ਮੁੱਖ ਯਾਰਡ ਭੀਖੀ ਵਿਖੇ ਮੰਡੀ ਮਜ਼ਦੂਰਾਂ ਨੇ ਮਾਰਕਿਟ ਕਮੇਟੀ ਸਟਾਫ਼ ਨਾਲ ਇਕੱਤਰ ਹੋ ਕੇ ਮਜ਼ਦੂਰ ਦਿਹਾੜਾ ਮਨਾਇਆ | ਮਜ਼ਦੂਰ ਆਗੂ ਗੁਰਦੀਪ ਸਿੰਘ, ਸੁਰਜੀਤ ਸਿੰਘ, ਸਤਪਾਲ ਸਿੰਘ, ਗੋਲੋ ਸਿੰਘ, ਮਿੱਠੂ ਸਿੰਘ ਅਤੇ ਪੂਰਨ ਸਿੰਘ ਨੇ ਜਿੱਥੇ ਸ਼ਹੀਦ ਮਜ਼ਦੂਰਾਂ ਨੂੰ ਸਿਜਦਾ ਕੀਤਾ ਉੱਥੇ ਉਨ੍ਹਾਂ ਮਾਰਕਿਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ਰੀਦ ਸੀਜ਼ਨ ਦੌਰਾਨ ਬੜੇ ਧੀਰਜ ਅਤੇ ਠਰੰ੍ਹਮੇ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਭਾਵਨਾ ਨਾਲ ਹੱਲ ਕੀਤਾ | ਇਸ ਮੌਕੇ ਮਾਰਕਿਟ ਕਮੇਟੀ ਸਟਾਫ਼ ਜਗਤਾਰ ਸਿੰਘ ਸੋਹੀ, ਵਿਨੋਦ ਕੁਮਾਰ, ਗੁਰਵਿੰਦਰ ਸ਼ਰਮਾ, ਪਿ੍ੰਸ ਕੁਮਾਰ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ |
ਮਜ਼ਦੂਰਾਂ ਨੂੰ ਜਾਗਰੂਕ ਕੀਤਾ
-ਪੈਰਾ ਲੀਗਲ ਵਲੰਟੀਅਰਾਂ ਵਲੋਂ ਪਿੰਡ ਮੂਲਾ ਸਿੰਘ ਵਾਲਾ ਵਿਖੇ ਭੱਠਾ ਮਜ਼ਦੂਰਾਂ ਅਤੇ ਅਨਾਜ ਮੰਡੀ ਭੀਖੀ ਵਿਖੇ ਮਜ਼ਦੂਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਘੱਟੋ ਘੱਟ ਉਜਰਤ, ਸੁਰੱਖਿਅਤ ਕੰਮ ਕਾਜੀ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਲਾਭ ਲੈਣਾ ਮਜ਼ਦੂਰਾਂ ਦੇ ਮੌਲਿਕ ਹੱਕ ਹਨ | ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰਾਂ ਦਾ ਕਿਸੇ ਵੀ ਤਰਾਂ ਦਾ ਸ਼ੋਸ਼ਣ ਜਾ ਬੇਇਨਸਾਫ਼ੀ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਐਡਵੋਕੇਟ ਦਿਨੇਸ਼ ਗੋਇਲ, ਪੈਰਾ ਲੀਗਲ ਵਲੰਟੀਅਰ ਬਹਾਦਰ ਖਾਨ, ਗੁਰਜੀਤ ਸਿੰਘ, ਅਰੁਣ ਗੋਇਲ ਆਦਿ ਹਾਜ਼ਰ ਸਨ |
ਸੀ. ਪੀ. ਆਈ. ਵਲੋਂ ਮਨਾਇਆ ਮਜ਼ਦੂਰ ਦਿਵਸ
-ਸੀ. ਪੀ. ਆਈ. ਵਲੋਂ ਸਥਾਨਕ ਪਾਰਟੀ ਦਫ਼ਤਰ ਵਿਖੇ ਮਜ਼ਦੂਰ ਦਿਹਾੜਾ ਮਨਾਇਆ ਗਿਆ | ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਮੁੱਚੇ ਕਿਰਤੀ ਵਰਗ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਵਿਸ਼ਾਲ ਸੰਘਰਸ਼ ਕਰਨ ਦੀ ਜ਼ਰੂਰਤ ਹੈ | ਕਾ. ਰੂਪ ਸਿੰਘ ਢਿੱਲੋਂ, ਮਾ. ਛੱਜੂ ਰਾਮ, ਸੱਤਪਾਲ ਰਿਸ਼ੀ, ਏਟਕ ਆਗੂ ਕਰਨੈਲ ਸਿੰਘ ਆਦਿ ਹਾਜ਼ਰ ਸਨ |
ਚਹਿਲ ਫਾਊਾਡੇਸ਼ਨ ਸਮਾਓਾ ਨੇ ਚੌਲਾਂ ਦਾ ਲੰਗਰ ਲਗਾਇਆ
-ਚਹਿਲ ਫਾਊਾਡੇਸ਼ਨ ਸਮਾਓਾ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਦਾਣਾ ਮੰਡੀ ਭੀਖੀ ਵਿਖੇ ਕਿਰਤੀਆਂ ਲਈ ਮਿੱਠੇ ਚੌਲਾਂ ਦਾ ਲੰਗਰ ਵੀ ਲਗਾਇਆ ਗਿਆ | ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਨੇ ਕਿਰਤੀਆਂ ਨੂੰ ਕਿਹਾ ਕਿ ਉਹ ਸਿਹਤਮੰਦ ਜੀਵਨ ਜਿਊਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਨ | ਇਸ ਮੌਕੇ ਸੁਖਦੇਵ ਸਿੰਘ ਬਬਲੀ, ਜਸਵਿੰਦਰ ਸਿੰਘ, ਗੁਲਜਾਰ ਸਿੰਘ, ਕੁਲਵੀਰ ਸਿੰਘ ਮੱਤੀ, ਮੱਘਰ ਸਿੰਘ, ਜਸਵੀਰ ਸਿੰਘ, ਲਛਮਣ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |