ਬੁਢਲਾਡਾ, 3 ਮਈ (ਰਾਹੀ)- ਗਰਮੀ ਦੇ ਮੌਸਮ ਦੇ ਮੱਦੇਨਜ਼ਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੁਢਲਾਡਾ ਵਲੋਂ ਪਾਣੀ ਦੀਆਂ 2 ਮੋਬਾਈਲ ਰੇੜ੍ਹੀਆਂ ਚਲਾਈਆਂ ਗਈਆਂ ਹਨ | ਪ੍ਰੋਜੈਕਟ ਚੇਅਰਮੈਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਬਾਈਲ ਰੇੜੀਆਂ ਐਲ.ਡੀ. ਐਨਕਲੇਵ ਦੇ ਸ਼ਾਲੂ ਅਤੇ ਸਾਧੂ ਰਾਮ ਮੁੰਬਈ ਵਾਲਿਆਂ ਦੇ ਸਹਿਯੋਗ ਨਾਲ ਚਲਾਈਆਂ ਗਈਆਂ ਹਨ | ਸੰਸਥਾ ਦੇ ਪ੍ਰਧਾਨ ਜੈਨੀ ਕਾਠ ਸਿੰਗਲਾ, ਸਕੱਤਰ ਮੁਕੇਸ਼ ਕੁਮਾਰ ਐਡਵੋਕੇਟ ਅਤੇ ਖ਼ਜ਼ਾਨਚੀ ਬੌਬੀ ਬਾਂਸਲ ਨੇ ਦੱਸਿਆ ਕਿ ਸੰਸਥਾ ਰੇੜੀਆਂ ਤੋਂ ਇਲਾਵਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀ ਸਹੂਲਤ ਲਈ 8 ਪਾਣੀ ਦੀਆਂ ਟੈਂਕੀਆਂ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਜਸਵੰਤ ਰਾਏ ਸਿੰਗਲਾ, ਪ੍ਰੇਮ ਭੂਸ਼ਨ, ਅਮਿੱਤ ਜਿੰਦਲ, ਵਿੱਕੀ ਸਿੰਗਲਾ, ਰਾਜ ਕੁਮਾਰ ਪਾਂਡੇ, ਯੋਗੇਸ਼ ਸ਼ਰਮਾ ਵਿੱਕੀ, ਕਿ੍ਸ਼ਨ ਸਿੰਗਲਾ ਬੱਬੂ, ਵਿਵੇਕ ਗਰਗ, ਕਿ੍ਸ਼ਨ ਲਾਲ, ਅਸ਼ਵਨੀ ਕੁਮਾਰ, ਸੁਰਿੰਦਰ ਬਬਲ, ਹੇਮ ਰਾਜ ਸ਼ਰਮਾ, ਅਸ਼ੋਕ ਤਨੇਜਾ, ਸੁਸ਼ੀਲ ਸਰਦਾਨਾ, ਸੁਰਿੰਦਰ ਗਰਗ, ਅਰੁਣ ਕੁਮਾਰ, ਹਰੀਸ਼ ਕੁਮਾਰ, ਦਰਸ਼ਨ ਕੁਮਾਰ, ਸੱਤ ਨਰਾਇਣ ਸੈਦੇਵਾਲੀਆਂ, ਕਾਕਾ ਰਸਵੰਤਾ ਆਦਿ ਹਾਜ਼ਰ ਸਨ |
ਭਾਰਤ ਵਿਕਾਸ ਪ੍ਰੀਸ਼ਦ ਨੇ ਬੁਢਲਾਡਾ 'ਚ ਪਾਣੀ ਦੀਆਂ 2 ਮੋਬਾਈਲ ਰੇੜ੍ਹੀਆਂ ਚਲਾਈਆਂ <br/>
ਅਜੀਤ ਡੈਸਕ
04-05-2026