21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਨਸਾ 'ਚ ਬਣ ਰਹੇ ਅੰਡਰ ਬਿ੍ਜ ਕੋਲੋਂ ਲੰਘਦਾ ਰਜਵਾਹਾ ਅਚਾਨਕ ਟੁੱਟਿਆ <br/>

Ad Position 21
No active advertisement
ਅਜੀਤ ਡੈਸਕ 04-05-2026

ਮਾਨਸਾ, 3 ਮਈ (ਧਾਲੀਵਾਲ)- ਸਥਾਨਕ ਸ਼ਹਿਰ ਦੇ ਚਕੇਰੀਆਂ ਰੋਡ ਫਾਟਕ 'ਤੇ ਬਣ ਰਹੇ ਅੰਡਰ ਬਿ੍ਜ ਕੋਲੋਂ ਲੰਘਦਾ ਰਜਵਾਹਾ ਅਚਾਨਕ ਟੁੱਟ ਗਿਆ | ਬਿ੍ਜ ਪਾਣੀ ਦੇ ਨਾਲ ਨੱਕੋ-ਨੱਕ ਭਰ ਗਿਆ ਤੇ ਕੰਮ ਕਰ ਰਹੀ ਪੋਕਲੇਨ ਮਸ਼ੀਨ ਵੀ ਡੁੱਬ ਗਈ | ਜਾਣਕਾਰੀ ਅਨੁਸਾਰ ਪਾੜ 30 ਫੁੱਟ ਦੇ ਕਰੀਬ ਹੈ | ਇਹ ਬਿ੍ਜ 20 ਫੁੱਟ ਡੂੰਘਾ ਪੁੱਟਿਆ ਸੀ | ਰਜਵਾਹੇ ਦੀ ਦਰਾਰ ਡਿੱਗਣ ਕਾਰਨ ਇਕਦਮ ਬਿ੍ਜ 'ਚ ਪੈਣਾ ਸ਼ੁਰੂ ਹੋ ਗਿਆ ਅਤੇ ਪਾੜ ਵੱਡਾ ਹੋ ਗਿਆ | ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ | ਕਿਸਾਨ ਬਲਵਿੰਦਰ ਸਿੰਘ ਮਾਨ, ਦਰਸ਼ਨ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਜਵਾਹੇ 'ਚ ਬੱਚੇ ਵੀ ਨਹਾ ਰਹੇ ਸਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਣੀ ਨੂੰ ਨਹੀਂ ਰੋਕਿਆ ਜਾ ਸਕਦਾ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਨੂੰ ਪਾਣੀ ਬੰਦ ਕਰਵਾਉਣ ਲਈ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਬੁਢਲਾਡਾ 'ਚ ਪਾਣੀ ਦੀਆਂ 2 ਮੋਬਾਈਲ ਰੇੜ੍ਹੀਆਂ ਚਲਾਈਆਂ <br/> ਅਗਲੀ ਖ਼ਬਰ ਬੈਂਕਾਂ 'ਚ ਨਕਦੀ ਲਈ ਤਰਸਦੇ ਲੋਕਾਂ ਦੀ ਸਾਰ ਲਈ ਜਾਵੇ-ਜਨਤਕ ਫ਼ਰੰਟ
Ad Position 24