ਮਾਨਸਾ, 3 ਮਈ (ਸ.ਰਿ.)- ਸਥਾਨਕ ਸੇਂਟ ਜੇਵੀਅਰ ਸਕੂਲ ਵਿਖੇ ਫਾਦਰ-ਕਮ-ਪਿ੍ੰਸੀਪਲ ਹੇਨਰੀ ਜੌਸਫ ਰਾਜ ਅਤੇ ਕੁਆਰਡੀਨੇਟਰ ਬੇਨੀ ਦੀ ਅਗਵਾਈ 'ਚ ਮਈ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ ਆਦਿ ਰਾਹੀ ਮਜ਼ਦੂਰਾਂ ਦੀ ਜ਼ਿੰਦਗੀ ਤੇ ਮਹੱਤਤਾ ਨੂੰ ਦਰਸਾਇਆ | ਪਿ੍ੰਸੀਪਲ ਜੌਸਫ ਨੇ ਕਿਹਾ ਕਿ ਸਮਾਜ ਦੀ ਤਰੱਕੀ 'ਚ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਦਾ ਸਤਿਕਾਰ ਅਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨ ਦਾ ਸੰਦੇਸ਼ ਦਿੱਤਾ | ਸਮਾਗਮ ਦੇ ਅੰਤ 'ਚ ਸਹਾਇਕ ਕਰਮਚਾਰੀ ਯੋਗੇਸ਼ਵਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ |