21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬੀ ਸਾਹਿਤ ਕਲਾ ਮੰਚ ਵਲੋਂ 7ਵਾਂ ਕਵੀ ਸੰਮੇਲਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-05-2026

ਬੁਢਲਾਡਾ, 3 ਮਈ (ਸਵਰਨ ਸਿੰਘ ਰਾਹੀ)- ਪੰਜਾਬੀ ਸਾਹਿੱਤ ਕਲਾ ਮੰਚ ਮਾਨਸਾ ਵਲੋਂ ਸਥਾਨਕ ਹਿਮਾਂਸ਼ੂ ਆਇਲੈਟਸ ਸੈਂਟਰ ਵਿਖੇ 7ਵਾਂ ਕਵੀ ਸੰਮੇਲਨ ਕਰਵਾਇਆ ਗਿਆ | ਸੰਸਥਾ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਕਵੀ ਸੰਮੇਲਨ 'ਚ 15 ਦੇ ਕਰੀਬ ਕਵੀਆਂ ਨੇ ਭਾਗ ਲਿਆ | ਇਸ ਸਮੇਂ ਪ੍ਰਦੀਪ ਕੁਮਾਰ ਬੁਢਲਾਡਾ, ਕੋਹਿਨੂਰ ਅਹਿਮਦਪੁਰ, ਡਾ. ਨਵਨੀਤ ਸਿੰਗਲਾ, ਕਮਲ ਰਾਣੀ, ਅਮਨਦੀਪ ਸ਼ਰਮਾ ਨੇ ਵੀ ਆਪਣੇ ਕਵਿਤਾਵਾਂ ਪੜ੍ਹੀਆਂ | ਡਾ. ਕਰਨੈਲ ਵੈਰਾਗੀ, ਜਸਵਿੰਦਰ ਸਿੰਘ ਦਾਤੇਵਾਸ, ਸੁਭਾਸ਼ ਗੋਇਲ, ਮਾਤਾ ਗੁਜਰੀ ਭਲਾਈ ਕੇਂਦਰ ਵਲੋਂ ਮਾ. ਕੁਲਵੰਤ ਸਿੰਘ ਅਤੇ ਸੁਖਵਿੰਦਰ ਸੁੱਖੀ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਨੇ ਵੀ ਸੰਬੋਧਨ ਕੀਤਾ | ਹਿਮਾਂਸ਼ੂ ਆਇਲੈਟਸ ਦੇ ਡਾਇਰੈਕਟਰ ਹਿਮਾਂਸ਼ੂ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਿੰਘ ਬੀ ਆਸਟੇ੍ਰਲੀਆ ਦੀ ਕਿਤਾਬ 'ਸ਼ਾਇਰ' ਵੀ ਮੰਚ ਵਲੋਂ ਰਿਲੀਜ਼ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਬੋਹਾ 'ਚ ਭਾਰਤ ਗੈਸ ਵਲੋਂ ਗੈਸ ਵੰਡ 'ਚ ਵੱਡੇ ਪੱਧਰ 'ਤੇ ਹੋ ਰਹੀ ਗੜਬੜੀ-ਖਪਤਕਾਰਾਂ 'ਚ ਭਾਰੀ ਰੋਸ ਅਗਲੀ ਖ਼ਬਰ ਸੇਂਟ ਜ਼ੇਵੀਅਰ ਸਕੂਲ ਵਿਖੇ ਮਈ ਦਿਵਸ ਮਨਾਇਆ
Ad Position 24