22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੋਹਾ 'ਚ ਭਾਰਤ ਗੈਸ ਵਲੋਂ ਗੈਸ ਵੰਡ 'ਚ ਵੱਡੇ ਪੱਧਰ 'ਤੇ ਹੋ ਰਹੀ ਗੜਬੜੀ-ਖਪਤਕਾਰਾਂ 'ਚ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 04-05-2026
ਬੋਹਾ, 3 ਮਈ (ਰਮੇਸ਼ ਤਾਂਗੜੀ)- ਸਥਾਨਕ ਕਸਬੇ 'ਚ ਸਥਿਤ ਗੈਸ ਦੀ ਸਹੀ ਵੰਡ ਨਾ ਕੀਤੇ ਜਾਣ ਨੂੰ ਲੈ ਕੇ ਖਪਤਕਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇੱਥੋਂ ਦੀ ਗੈਸ ਏਜੰਸੀ ਦੇ ਦਫ਼ਤਰ ਅੱਗੇ ਰੋਜ਼ਾਨਾ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ | ਕਰੀਬ 2 ਮਹੀਨੇ ਤੋਂ ਗੈਸ ਇੰਚਾਰਜ ਮਾਲਕ ਵਲੋਂ ਗੈਸ ਨਾ ਦਿੱਤੇ ਜਾਣ ਦਾ ਮਾਮਲਾ ਸੁਣਾਉਂਦਿਆਂ ਕਿਹਾ ਕਿ ਉਸ ਨੇ 26 ਸਾਲ ਪਹਿਲਾਂ 2000 'ਚ ਆਪਣਾ ਕੁਨੈਕਸ਼ਨ ਬੁਢਲਾਡਾ ਇੰਦਰਾ ਗੈਸ ਸੈਂਟਰ ਤੋਂ ਲਿਆ ਸੀ | ਕਸਬੇ 'ਚ ਏਜੰਸੀ ਆਉਣ 'ਤੇ ਉਸ ਨੇ ਆਪਣਾ ਕੁਨੈਕਸ਼ਨ ਬਦਲਾ ਲਿਆ | ਉਸ ਨੇ ਦੱਸਿਆ ਕਿ ਏਜੰਸੀ ਵਲੋਂ ਇਸ ਸਾਲ ਦੇ ਸ਼ੁਰੂ ਤੱਕ ਉਸ ਨੂੰ ਗੈਸ ਦਿੱਤੀ ਗਈ ਇਸ ਦੌਰਾਨ ਉਸ ਦੀ ਗੈਸ ਕਾਪੀ ਗੁੰਮ ਹੋ ਗਈ | ਖਪਤਕਾਰ ਨੇ ਸੇਲ ਅਫ਼ਸਰ ਬਠਿੰਡਾ ਤੋਂ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੀ ਕਾਪੀ ਲਗਾਤਾਰ ਚੱਲ ਰਹੀ ਹੈ ਅਤੇ ਉਹ ਕੇ.ਵਾਈ.ਸੀ. ਕਰਵਾ ਕੇ ਗੈਸ ਲੈਣੀ ਸ਼ੁਰੂ ਕਰੇ ਪਰ ਜਦੋਂ ਉਹ ਕੇ.ਵਾਈ.ਸੀ. ਕਰਵਾਉਣ ਗਿਆ ਤਾਂ ਉਸ ਦੀ ਕਾਪੀ 'ਚ ਕਈ ਨੁਕਸ ਕੱਢ ਦਿੱਤੇ | ਕਾਪੀ ਚੱਲਦੀ ਹੋਣ ਕਰ ਕੇ ਉਸ ਨੇ ਆਪਣੇ ਮੋਬਾਇਲ ਤੋਂ 15 ਅਪ੍ਰੈਲ ਨੂੰ ਆਨਲਾਈਨ ਭੁਗਤਾਨ ਕਰ ਕੇ ਸਿਲੰਡਰ ਬੁੱਕ ਕਰਵਾ ਦਿੱਤਾ, ਦੀ ਗੈਸ 27 ਅਪ੍ਰੈਲ ਨੂੰ ਦਰਜ ਹੋਈ ਪਰ ਕਾਪੀ ਨਾ ਹੋਣ ਕਰ ਕੇ ਅਤੇ ਕਾਪੀ ਦੁਬਾਰਾ ਨਾ ਬਣਵਾਉਣ ਕਰ ਕੇ ਉਸ ਨੂੰ ਗੈਸ ਨਹੀਂ ਮਿਲੀ ਜਦਕਿ ਸਿਲੰਡਰ 1 ਮਈ ਨੂੰ ਡਿਲੀਵਰ ਕੀਤਾ ਵਿਖਾ ਦਿੱਤਾ ਹੈ | ਇਹ ਗੈਸ ਕਿਧਰੇ ਹੋਰ ਦਿੱਤੀ ਗਈ ਹੈ ਜਦੋਂ ਕਿ ਸੇਵਾ ਮੁਕਤ ਪਿ੍ੰਸੀਪਲ ਅਤੇ ਸੀਨੀਅਰ ਸਿਟੀਜ਼ਨ ਹੋਣ 'ਤੇ ਵੀ ਉਸ ਦੀ ਰਾਸ਼ੀ ਦਾ ਕੋਈ ਥਹੁ ਪਤਾ ਨਹੀਂ ਮਿਲ ਰਿਹਾ | ਇਸ ਸਬੰਧੀ ਖਪਤਕਾਰ ਵਲੋਂ ਬਠਿੰਡਾ ਸੇਲ ਅਫ਼ਸਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਚੇਅਰਮੈਨ ਬੀ.ਪੀ.ਐਲ. ਮੁੰਬਈ ਕੋਲ ਮਾਮਲਾ ਭੇਜਿਆ ਗਿਆ ਹੈ | ਉਸ ਦੀ ਮੰਗ ਹੈ ਕਿ ਗੁਆਚੀ ਹੋਈ ਕਾਪੀ ਨਵੀਂ ਬਣਾਈ ਜਾਵੇ ਅਤੇ ਛੇੜੇ ਗਏ ਡਾਟੇ ਦੀ ਪੜਤਾਲ ਕਰ ਕੇ ਸਮੇਂ ਸਿਰ ਗੈਸ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜੁਗਰਾਜ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਕਲਾ ਮੰਚ ਵਲੋਂ 7ਵਾਂ ਕਵੀ ਸੰਮੇਲਨ ਕਰਵਾਇਆ <br/>
Ad Position 24