ਮਾਨਸਾ, 5 ਮਈ (ਵਿ.ਪ੍ਰਤੀ.)- ਆਲ ਇੰਡੀਆ ਪੱਧਰ ਦੇ ਕੁਦਰਤ ਅਤੇ ਇਨਸਾਨ ਪੱਖੀ ਵਿਕਾਸ ਮਾਡਲ ਦੇ ਹਿਤੈਸ਼ੀ ਚਿੰਤਕਾਂ ਦੀ 4 ਰੋਜ਼ਾ ਮੀਟਿੰਗ 8 ਤੋਂ 11 ਮਈ ਤੱਕ ਮੰਡੀ ਕਲਾਂ (ਬਠਿੰਡਾ) ਵਿਖੇ ਕੀਤੀ ਜਾ ਰਹੀ ਹੈ | ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਭੁਪਾਲ ਨੇ ਦੱਸਿਆ ਕਿ ਵਿਸ਼ਵ ਤਾਪ ਦੇ ਵਾਧੇ, ਅਮਰੀਕਨ ਮਹਾਂ ਸ਼ਕਤੀਵਾਦ ਵਲੋਂ ਕੁਦਰਤੀ ਸਰੋਤਾਂ 'ਤੇ ਕਬਜਾ ਕਰਨ ਅਤੇ ਥੋਪੀਆਂ ਜੰਗਾਂ ਦੁਆਰਾ ਕੁਦਰਤੀ ਅਤੇ ਇਨਸਾਨੀ ਸਰੋਤਾਂ ਦੀ ਤਬਾਹੀ ਕਰ ਕੇ ਸਾਡੀ ਇਹ ਧਰਤੀ ਮਾਨਵਤਾ ਅਤੇ ਜੈਵ ਜੀਵਨ ਲਈ ਗੈਰ ਟਿਕਾਊ ਬਣਾਈ ਜਾ ਰਹੀ ਹੈ | ਸ੍ਰੀ ਭੁਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਨਿਆਂਪੂਰਨ ਅਤੇ ਗੈਰ ਬਰਾਬਰੀ ਵਾਲੇ ਵਿਕਾਸ ਮਾਡਲ ਦੀ ਥਾਂ 'ਤੇ ਕੁਦਰਤ ਪੱਖੀ ਅਤੇ ਇਨਸਾਨ ਪੱਖੀ ਸਮਾਜਿਕ ਪ੍ਰਬੰਧ ਸਥਾਪਿਤ ਕਰਨ ਹਿਤ ਕੁਦਰਤ-ਮਾਨਵ ਕੇਂਦਰਿਤ ਵਿਚਾਰਧਾਰਾ ਨੂੰ ਅਪਣਾਉਣ |