ਜੋਗਾ, 6 ਮਈ (ਚਹਿਲ)- ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਦੀ ਲਾਇਬ੍ਰੇਰੀ ਲਈ ਸੰਜੀਵ ਗੋਇਲ ਵਲੋਂ 'ਰੋਹੀ ਬੀਆਬਾਨ' ਨਾਵਲ ਦੀਆਂ 40 ਕਾਪੀਆਂ ਭੇਟ ਕੀਤੀਆਂ ਗਈਆਂ | ਇਹ ਪੁਸਤਕ ਕਰਮਜੀਤ ਸਿੰਘ ਕੁੱਸਾ ਵਲੋਂ ਲਿਖੀ ਗਈ ਹੈ ਅਤੇ ਬੀ.ਏ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ ਵਿਸ਼ੇ ਤਹਿਤ ਪੜ੍ਹਾਈ ਜਾਂਦੀ ਹੈ | ਕੈਂਪਸ ਮੁਖੀ ਡਾ. ਭੀਮ ਸੈਨ ਸਿੰਗਲਾ ਨੇ ਕਿਹਾ ਕਿ ਇਸ ਕਿਤਾਬ ਨਾਲ ਵਿਦਿਆਰਥੀਆਂ ਨੂੰ ਸਹੂਲਤ ਮਿਲੇਗੀ | ਇਸ ਮੌਕੇ ਰਾਕੇਸ਼ ਕੁਮਾਰ, ਕੈਂਪਸ ਦੇ ਯੂਥ ਕੁਆਰਡੀਨੇਟਰ ਹੱਸਨ ਸਰਦਾਰ, ਜੂਨੀਅਰ ਟੈਕਨੀਕਲ ਅਸਿਸਟੈਂਟ ਗੁਰਮੇਲ ਸਿੰਘ ਆਦਿ ਹਾਜ਼ਰ ਸਨ |