13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਕਦੀ ਖੋਹਣ ਵਾਲੇ 4 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 12-05-2026
ਮਾਨਸਾ, 11 ਮਈ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਕੁੱਟਮਾਰ ਕਰ ਕੇ ਨਕਦੀ ਖੋਹਣ ਵਾਲੇ 4 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਗੁਰਸੇਵਕ ਸਿੰਘ ਵਾਸੀ ਮਾਨਬੀਬੜੀਆਂ ਹਾਲ ਠੂਠਿਆਂਵਾਲੀ ਰੋਡ ਮਾਨਸਾ ਨੇ ਪੁਲਿਸ ਨੂੰ ਲਿਖਾਈ ਰਿਪੋਰਟ 'ਚ ਦੱਸਿਆ ਕਿ ਜਦ ਉਸ ਨੇ ਏ. ਟੀ. ਐਮ. 'ਚੋਂ 25 ਹਜ਼ਾਰ ਰੁਪਏ ਕਢਵਾਏ ਤਾਂ ਇਨੋਵਾ ਕਾਰ 'ਚ ਸਵਾਰ ਕਮਲਦੀਪ ਸਿੰਘ ਵਾਸੀ ਮੋਹਰ ਸਿੰਘ ਵਾਲਾ, ਗੁਰਜੀਤ ਸਿੰਘ, ਹਰਕਿੰਦਰ ਸਿੰਘ ਤੇ ਗੁਰਜੀਤ ਸਿੰਘ ਵਾਸੀ ਖਿਆਲਾ ਕਲਾਂ ਨੇ ਗੱਡੀ 'ਚੋਂ ਉੱਤਰ ਕੇ ਉਸ ਦੀ ਕੁੱਟਮਾਰ ਕਰਨ ਉਪਰੰਤ ਨਕਦੀ ਅਤੇ ਏ. ਟੀ. ਐਮ. ਤੇ ਆਧਾਰ ਕਾਰਡ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਨੇ ਉਕਤ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਨ੍ਹਾਂ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ-ਇਸੇ ਤਰ੍ਹਾਂ ਥਾਣਾ ਝੁਨੀਰ ਪੁਲਿਸ ਨੇ ਪਿੰਡ ਲਾਲਿਆਂਵਾਲੀ ਨੇੜੇ ਸਤਗੁਰ ਸਿੰਘ ਵਾਸੀ ਭਲਾਈਕੇ ਤੋਂ 20 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਸਦਰ ਮਾਨਸਾ ਪੁਲਿਸ ਨੇ ਰਾਜਦੀਪ ਸਿੰਘ ਵਾਸੀ ਭੰਮੇ ਖ਼ੁਰਦ ਕੋਲੋਂ 24 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਦੋਵਾਂ ਖਿਲਾਫ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਕੌਮੀ ਤਕਨਾਲੋਜੀ ਦਿਵਸ ਮਨਾਇਆ <br/> ਅਗਲੀ ਖ਼ਬਰ ਹਲਕਾ ਵਿਧਾਇਕ ਵਲੋਂ ਬਹਾਦਰਪੁਰ ਕਾਲਜ ਦਾ ਪ੍ਰਾਸਪੈਕਟਸ ਜਾਰੀ <br/>
Ad Position 24