11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੈਂਪ 'ਚ 364 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ <br/>

Ad Position 21
No active advertisement
ਅਜੀਤ ਡੈਸਕ 13-05-2026
ਬੁਢਲਾਡਾ, 12 ਮਈ (ਸੁਨੀਲ ਮਨਚੰਦਾ)- ਨੇੜਲੇ ਪਿੰਡ ਬਰੇ੍ਹ ਵਿਖੇ ਮਰਹੂਮ ਅਧਿਆਪਕ ਦਰਬਾਰਾ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ 10ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਸ਼ੰਕਰਾ ਹਸਪਤਾਲ ਲੁਧਿਆਣਾ ਦੇ ਮਾਹਿਰਾਂ ਵਲੋਂ 364 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | 42 ਬਜ਼ੁਰਗ ਮੁਫ਼ਤ ਲੈਂਜ ਪਾਉਣ ਲਈ ਚੁਣੇ ਗਏ | ਇਸੇ ਤਰ੍ਹਾਂ ਦੰਦਾਂ ਦੇ ਮਾਹਿਰ ਡਾ. ਨਿਤਿਨ ਗਰਗ ਮਾਨਸਾ ਵਲੋਂ 48 ਮਰੀਜ਼ਾਂ ਦਾ ਚੈੱਕਅਪ ਕਰ ਕੇ ਦਵਾਈ ਦਿੱਤੀ | ਡਾ. ਤਰੁਣ ਛਾਬੜਾ ਐਮ. ਐਸ. ਆਰਥੋ ਹਿਸਾਰ ਵਲੋਂ 82 ਵਿਅਕਤੀਆਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਡਾ. ਨਰਾਇਣ ਸਿੰਘ, ਬਾਬਾ ਦਰਸ਼ਨ ਮੁਨੀ, ਸੁਖਪਾਲ ਸਿੰਘ, ਪ੍ਰਧਾਨ ਗੁਰਦੁਆਰਾ ਸਾਹਿਬ, ਰਾਮ ਸਿੰਘ, ਡਾ. ਸੁਖਚੈਨ ਸਿੰਘ, ਕਪੂਰ ਸਿੰਘ, ਸੱਤਿਆ ਰਾਣੀ, ਰਣਜੀਤ ਸਿੰਘ, ਵੀਰਪਾਲ ਕੌਰ, ਜਸਬੀਰ ਕੌਰ, ਸੁਖਜਿੰਦਰ ਸਿੰਘ ਤੋਂ ਇਲਾਵਾ ਕਲੱਬਾਂ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਈਪਲਾਈਨ 'ਚੋਂ ਪਾਣੀ ਰਿਸਣ ਕਾਰਨ ਸ਼ਹਿਰ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਅਗਲੀ ਖ਼ਬਰ ਘਰ 'ਚੋਂ ਗਹਿਣੇ ਚੋਰੀ
Ad Position 24