ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ/ਬੋਹਾ ਲਈ ਰਿਟਰਨਿੰਗ ਅਫ਼ਸਰ ਨਿਯੁਕਤ
ਅਜੀਤ ਡੈਸਕ
13-05-2026
ਮਾਨਸਾ, 12 ਮਈ (ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਦੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ 13 ਤੋਂ 16 ਮਈ ਤੱਕ ਦਾਖਲ ਕੀਤੇ ਜਾਣੇ ਹਨ | ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਬੁਢਲਾਡਾ ਲਈ ਐਸ.ਡੀ.ਐਮ. ਬੁਢਲਾਡਾ ਰਿਟਰਨਿੰਗ ਅਫ਼ਸਰ ਹੋਣਗੇ ਅਤੇ ਨਾਮਜ਼ਦਗੀ ਪੱਤਰ ਐੱਸ.ਡੀ.ਐਮ. ਦਫ਼ਤਰ ਬੁਢਲਾਡਾ ਵਿਖੇ ਲਏ ਜਾਣਗੇ | ਇਸੇ ਤਰ੍ਹਾਂ ਨਗਰ ਕੌਂਸਲ ਬਰੇਟਾ ਲਈ ਹਰਜਿੰਦਰ ਸਿੰਘ ਜੱਸਲ ਐਸ.ਡੀ.ਐਮ ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹੋਣਗੇ ਅਤੇ ਨਾਮਜ਼ਦਗੀ ਪੱਤਰ ਮਿਊਾਸਪਲ ਕਮੇਟੀ ਬਰੇਟਾ ਵਿਖੇ ਲਏ ਜਾਣਗੇ | ਨਗਰ ਕੌਂਸਲ ਮਾਨਸਾ ਲਈ ਰਿਟਰਨਿੰਗ ਅਫ਼ਸਰ ਬਲਜੀਤ ਕੌਰ ਐਸ.ਡੀ.ਐਮ. ਮਾਨਸਾ ਹੋਣਗੇ ਅਤੇ ਨਾਮਜ਼ਦਗੀ ਪੱਤਰ ਐਸ.ਡੀ.ਐਮ. ਦਫ਼ਤਰ ਮਾਨਸਾ ਵਿਖੇ ਲਏ ਜਾਣਗੇ | ਨਗਰ ਪੰਚਾਇਤ ਜੋਗਾ ਲਈ ਨਾਮਜ਼ਦਗੀ ਪੱਤਰ ਸਬ ਤਹਿਸੀਲ ਜੋਗਾ ਦੇ ਦਫ਼ਤਰ ਵਿਖੇ ਦਾਖਲ ਕੀਤੇ ਜਾਣਗੇ ਅਤੇ ਰਿਟਰਨਿੰਗ ਅਫ਼ਸਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਹੋਣਗੇ | ਨਗਰ ਪੰਚਾਇਤ ਬੋਹਾ ਲਈ ਨਾਮਜ਼ਦਗੀ ਪੱਤਰ ਨਗਰ ਪੰਚਾਇਤ ਬੋਹਾ ਦੇ ਦਫ਼ਤਰ ਵਿਖੇ ਲਏ ਜਾਣਗੇ ਅਤੇ ਡਵੀਜ਼ਨਲ ਇੰਜੀਨੀਅਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਮਾਨਸਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ |