ਮਾਨਸਾ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜੰਗਲਾਤ ਵਿਭਾਗ ਫ਼ੀਲਡ ਵਰਕਰ ਯੂਨੀਅਨ ਵਲੋਂ ਸਥਾਨਕ ਵਣ ਮੰਡਲ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਦੇ ਆਗੂ ਕੁਲਵਿੰਦਰ ਸਿੰਘ ਉੱਡਤ ਨੇ ਦੋਸ਼ ਲਗਾਇਆ ਕਿ ਪਿਛਲੇ 40 ਵਰਿ੍ਹਆਂ ਤੋਂ ਵਿਭਾਗ ਦੇ ਵਰਕਰ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਦਿਹਾੜੀਦਾਰ ਕਾਮਿਆਂ ਲਈ ਉਮਰ ਹੱਦ 60 ਸਾਲ ਕਰਨ ਦਾ ਹੁਕਮ ਵਾਪਸ ਲਿਆ ਜਾਵੇ, ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਸੀਨੀਅਰਤਾ ਸੂਚੀ ਸੋਧ ਕੇ ਬਣਾਈ ਜਾਵੇ, ਲੋੜੀਂਦੇ ਸੰਦ ਮੁਹੱਈਆ ਕਰਵਾਉਣ ਦੇ ਨਾਲ ਹੀ ਗਰਮੀ ਤੇ ਸਰਦੀ ਰੁੱਤਾਂ ਲਈ ਵਰਦੀਆਂ ਦਿੱਤੀਆਂ ਜਾਣ | ਰੋਸ ਧਰਨੇ ਨੂੰ ਸੁਖਦੇਵ ਸਿੰਘ ਦਲੇਲਵਾਲਾ, ਜਸਪਾਲ ਸਿੰਘ ਧਿੰਗੜ, ਗੁਰਪਿਆਰ ਸਿੰਘ ਕੋਟ ਧਰਮੂ, ਮੱਖਣ ਸਿੰਘ ਰਾਮਾਨੰਦੀ, ਨਿਰਮਲ ਸਿੰਘ ਬੱਪੀਆਣਾ, ਜਗਤਾਰ ਸਿੰਘ ਬੋਹਾ, ਗੁਰਦੀਪ ਸਿੰਘ ਚੱਕ ਭਾਈਕੇ, ਜੁਗਰਾਜ ਸਿੰਘ ਚੱਕ ਭਾਈਕੇ, ਭੋਲਾ ਸਿੰਘ ਮਾਖੇ ਵਾਲਾ, ਮਨਪ੍ਰੀਤ ਸਿੰਘ ਸਰਦੂਲਗੜ੍ਹ, ਨਿੱਕਾ ਸਿੰਘ ਬਹਿਣੀਵਾਲ, ਰਾਜ ਸਿੰਘ ਧਿੰਗੜ, ਬਲਦੇਵ ਸਿੰਘ ਦੂਲੋਵਾਲ ਆਦਿ ਨੇ ਸੰਬੋਧਨ ਕੀਤਾ |
ਜੰਗਲਾਤ ਵਿਭਾਗ ਦੇ ਕਾਮਿਆਂ ਵਲੋਂ ਵਣ ਮੰਡਲ ਅਫ਼ਸਰ ਦੇ ਦਫ਼ਤਰ ਦਾ ਘਿਰਾਓ
ਅਜੀਤ ਡੈਸਕ
14-05-2026