15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹੋਟਲ ਦੇ ਕਮਰੇ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬਠਿੰਡਾ, 15 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਨਿੱਜੀ ਹੋਟਲ ਦੇ ਕਮਰੇ 'ਚ ਇਕ ਨੌਜਵਾਨ ਨੇ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਟੀਮ ਮੈਂਬਰ ਸੰਦੀਪ ਗਿੱਲ, ਗੁੱਲੀ ਠਾਕੁਰ ਐਬੂਲੈਂਸ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ¢ ਸਿਵਲ ਲਾਈਨਜ਼ ਥਾਣੇ ਦੀ ਪੁਲਿਸ ਐਸਐਚਓ ਦੀ ਅਗਵਾਈ 'ਚ ਮੌਕੇ 'ਤੇ ਮੌਜੂਦ ਸੀ ਅਤੇ ਘਟਨਾ ਦੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਸੀ | ਸਹਾਰਾ ਟੀਮ ਵਲੋਂ ਪੁਲਿਸ ਦੀ ਜਾਂਚ ਪੜ੍ਹਤਾਲ ਬਾਅਦ ਨੌਜਵਾਨ ਦੀ ਲਾਸ਼ ਨੂੰ ਹੇਠਾਂ ਉਤਾਰਿਆ¢ ਹੋਟਲ ਵਾਲਿਆਂ ਦੇ ਕਹਿਣ ਅਨੁਸਾਰ ਨੌਜਵਾਨ ਬੀਤੀ ਰਾਤ ਤੋਂ ਉੱਥੇ ਰੁਕਿਆ ਹੋਇਆ ਸੀ¢ ਸਹਾਰਾ ਵਰਕਰ ਸੰਦੀਪ ਗਿੱਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਨੌਜਵਾਨ ਸੰਦੀਪ ਸਿੰਘ (20) ਵਾਸੀ ਗਰੀਨ ਐਵੇਨਿਓ ਕਲੋਨੀ ਬਠਿੰਡਾ ਦਾ ਰਹਿਣ ਵਾਲਾ ਹੈ¢ ਸਹਾਰਾ ਟੀਮ ਨੇ ਪੁਲਿਸ ਕਾਰਵਾਈ ਤੋਂ ਬਾਅਦ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ¢
Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਬਠਿੰਡਾ 'ਚ 'ਜਸ਼ਨ-2026' ਫੇਅਰਵੈੱਲ-ਕਮ-ਫ਼ਰੈਸ਼ਰ ਪਾਰਟੀ ਕਰਵਾਈ <br/> ਅਗਲੀ ਖ਼ਬਰ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ
Ad Position 24