15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

'ਆਪ' ਵਲੋਂ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮਾਨਸਾ, 15 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ | ਮੁਨੀਸ਼ ਸਿਸੋਦੀਆ ਸਟੇਟ ਪ੍ਰਭਾਰੀ ਪੰਜਾਬ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਸੂਚੀ 'ਚ ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 3 ਤੋਂ ਸ਼ਰਨਜੀਤ ਕੌਰ ਰਾਮਗੜ੍ਹੀਆ, 11 ਤੋਂ ਵੀਰਪਾਲ ਕੌਰ, 13 ਤੋਂ ਰੰਜਨਾ, 14 ਤੋਂ ਸੁਨੀਲ ਕੁਮਾਰ, 19 ਤੋਂ ਮੰਜੂ ਰਾਣੀ, 20 ਤੋਂ ਅਸ਼ੋਕ ਕੁਮਾਰ ਸ਼ਰਮਾ, 21 ਤੋਂ ਨਿਰਮਲ ਰਾਣੀ, ਵਾਰਡ ਨੰਬਰ 23 ਤੋਂ ਮੁਨੀਸ਼ ਕੁਮਾਰ, 25 ਤੋਂ ਕਰਮਜੀਤ ਕੌਰ, 26 ਤੋਂ ਕ੍ਰਿਸ਼ਨ ਸਿੰਘ ਅਤੇ ਬਰੇਟਾ ਵਾਰਡ ਨੰਬਰ 3 ਤੋਂ ਰੇਖਾ ਰਾਣੀ, 4 ਤੋਂ ਗਾਂਧੀ ਰਾਮ, 5 ਤੋਂ ਇਤਿਕਾ ਸਿੰਗਲਾ, 7 ਤੋਂ ਅਮਰਜੀਤ ਦੇਵੀ, 8 ਤੋਂ ਗਗਨਦੀਪ ਸਿੰਘ, 9 ਤੋਂ ਗਗਨਦੀਪ ਕੌਰ, 10 ਤੋਂ ਲਖਵਿੰਦਰ ਕੁਮਾਰ, 11 ਤੋਂ ਸੰਦੀਪ ਕੌਰ, 12 ਤੋਂ ਅਸ਼ੋਕ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ | ਇਸੇ ਤਰ੍ਹਾਂ ਨਗਰ ਪੰਚਾਇਤ ਬੋਹਾ ਵਾਰਡ ਨੰਬਰ 3 ਤੋਂ ਬੇਅੰਤ ਸਿੰਘ, 6 ਤੋਂ ਕਰਮਜੀਤ ਸਿੰਘ, 7 ਤੋਂ ਸਰਬਜੀਤ ਕੌਰ, 8 ਤੋਂ ਸੁਖਵਿੰਦਰ ਕੌਰ, 11 ਤੋਂ ਕਮਲਜੀਤ ਕੌਰ ਅਤੇ 13 ਤੋਂ ਜਗਸੀਰ ਸਿੰਘ ਜਦਕਿ ਜੋਗਾ ਵਾਰਡ ਨੰਬਰ 2 ਤੋਂ ਗਮਦੂਰ ਸਿੰਘ, 6 ਤੋਂ ਧੰਨਾ ਸਿੰਘ, 7 ਤੋਂ ਕਰਮਜੀਤ ਕੌਰ, 8 ਤੋਂ ਗੁਰਪ੍ਰੀਤ ਸਿੰਘ, 10 ਤੋਂ ਅਮਰਜੀਤ ਕੌਰ ਅਤੇ 11 ਤੋਂ ਸ਼ਿੰਦਰਪਾਲ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 16 ਮਈ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ ਦੂਜੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ ਤੀਜੇ ਦਿਨ ਤੱਕ 127 ਨਾਮਜ਼ਦਗੀਆ... ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਸ਼ਹਿਰੀ ਪ੍ਰਧਾਨ ਨੇਮ ਚੰਦ ਨੇਮਾ 6 ਸਾਲਾਂ ਲਈ ਬਰਖ਼ਾਸਤ
Ad Position 24