15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ ਤੀਜੇ ਦਿਨ ਤੱਕ 127 ਨਾਮਜ਼ਦਗੀਆਂ ਦਾਖਲ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮਾਨਸਾ, 15 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ ਤੀਜੇ ਦਿਨ ਤੱਕ 127 ਨਾਮਜ਼ਦਗੀਆਂ ਦਾਖਲ ਹੋਈਆਂ | ਮਾਨਸਾ ਵਿਖੇ ਵੱਖ-ਵੱਖ ਪਾਰਟੀਆਂ ਦੇ ਅੱਜ 53 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਕੁੱਲ ਨਾਮਜ਼ਦਗੀਆਂ 61 ਹੋ ਚੁੱਕੀਆਂ ਹਨ | ਇਸੇ ਤਰ੍ਹਾਂ ਬੁਢਲਾਡਾ 32 ਅਤੇ ਬਰੇਟਾ 'ਚ ਹੁਣ ਤੱਕ 16 ਉਮੀਦਵਾਰਾਂ ਨੇ ਕਾਗ਼ਜ਼ ਭਰੇ ਹਨ | ਨਗਰ ਪੰਚਾਇਤ ਬੋਹਾ ਵਿਖੇ 17 ਅਤੇ ਜੋਗਾ 'ਚ ਸਿਰਫ਼ 1 ਉਮੀਦਵਾਰ ਨੇ ਹੀ ਫਾਰਮ ਭਰੇ | ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ 16 ਮਈ ਤੱਕ ਕਾਗ਼ਜ਼ ਦਾਖਲ ਕਰਵਾ ਸਕਣਗੇ | ਉਨ੍ਹਾਂ ਦੱਸਿਆ ਕਿ 18 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਨੂੰ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ | ਵਾਰਡ ਨੰਬਰ 3 ਮਾਨਸਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਜੀਤ ਕੌਰ, ਭਾਜਪਾ ਦੇ ਰਿੰਪਲ ਸਿੰਗਲਾ, ਵਾਰਡ ਨੰਬਰ 2 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਰਬੰਸ ਸਿੰਘ ਪੰਮੀ, ਵਾਰਡ ਨੰਬਰ 6 ਤੋਂ ਬਸਪਾ ਦੀ ਰੇਖਾ ਰਾਣੀ, ਵਾਰਡ ਨੰਬਰ 7 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਰੁਪਿੰਦਰ ਕੌਰ, ਵਾਰਡ ਨੰਬਰ 8, 9, 10, 11, 14, 16, 18, 23, 24, 26 ਤੇ 27 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕ੍ਰਮਵਾਰ ਅਵਤਾਰ ਸਿੰਘ ਤਾਰੀ, ਵੀਰਪਾਲ ਕੌਰ, ਸ਼ਾਲੂ ਰਾਣੀ, ਸ਼ਿੰਦਰਪਾਲ ਕੌਰ, ਹਰਪ੍ਰੀਤ ਸਿੰਘ, ਸੁਰਿੰਦਰ ਕੁਮਾਰ ਤੇ ਸਾਹਿਲ ਖਾਨ, ਮਨੋਜ ਕੁਮਾਰ ਕਾਕਾ, ਨਿੱਕੂ ਸਿੰਘ, ਪਿੰਦੀ ਸਿੰਘ ਅਤੇ ਮੀਨਾ ਕੌਰ, ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਕਿਰਨਾ ਰਾਣੀ, ਵਾਰਡ ਨੰਬਰ 22 ਤੋਂ ਆਜ਼ਾਦ ਉਮੀਦਵਾਰ ਜਤਿੰਦਰਵੀਰ ਗੁਪਤਾ, ਵਾਰਡ ਨੰਬਰ 23 ਤੋਂ ਸ਼ਮਿੰਦਰ ਕੁਮਾਰ ਆਜ਼ਾਦ ਉਮੀਦਵਾਰ, ਵਾਰਡ ਨੰਬਰ 25 ਤੋਂ ਕਰਨੈਲ ਕੌਰ ਆਜ਼ਾਦ ਉਮੀਦਵਾਰ, ਵਾਰਡ ਨੰਬਰ 12 ਤੋਂ ਗੁਰਤੇਜ ਸਿੰਘ ਜਗਰੀ ਆਜ਼ਾਦ ਉਮੀਦਵਾਰ, ਵਾਰਡ ਨੰਬਰ 19, 22 ਅਤੇ 23 ਤੋਂ ਭਾਜਪਾ ਦੀ ਉਮੀਦਵਾਰ ਕ੍ਰਮਵਾਰ ਕਮਲੇਸ਼ ਰਾਣੀ, ਪਰਵੀਨ ਕੁਮਾਰ ਟੋਨੀ ਅਤੇ ਭੂਸ਼ਣ ਕੁਮਾਰ ਨੇ ਕਾਗ਼ਜ਼ ਦਾਖਲ ਕੀਤੇ | ਸੱਤਾਧਾਰੀ ਧਿਰ ਵਲੋਂ ਵੱਖ-ਵੱਖ ਵਾਰਡਾਂ ਲਈ ਅੱਜ ਉਮੀਦਵਾਰਾਂ ਦੀ ਸੂਚੀ ਐਲਾਨਣ ਕਾਰਨ ਕੋਈ ਨਾਮਜ਼ਦਗੀ ਨਹੀਂ ਹੋਈ |
ਨਗਰ ਕੌਂਸਲ ਬੁਢਲਾਡਾ ਲਈ ਵੱਖ-ਵੱਖ ਵਾਰਡਾਂ ਤੋਂ 32 ਨਾਮਜ਼ਦਗੀਆਂ ਦਾਖਲ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਗਰ ਕੌਂਸਲ ਬੁਢਲਾਡਾ ਦੇ 19 ਕੌਂਸਲਰਾਂ ਦੀ ਚੋਣ ਸੰਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਜਾਰੀ ਅਮਲ ਤਹਿਤ ਤੀਜੇ ਦਿਨ ਤੱਕ ਕੁੱਲ 32 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ ਹਨ | ਰਿਟਰਨਿੰਗ ਅਫ਼ਸਰ ਨਗਰ ਕੌਂਸਲ-ਕਮ-ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ 3 ਦਿਨਾਂ ਦੌਰਾਨ ਬੁਢਲਾਡਾ ਕੌਂਸਲ ਲਈ ਵੱਖ-ਵੱਖ ਵਾਰਡਾਂ ਤੋਂ 32 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੋਈ ਵੀ ਯੋਗ ਉਮੀਦਵਾਰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦਾ ਹੈ |
ਨਗਰ ਪੰਚਾਇਤ ਬੋਹਾ ਦੀ ਚੋਣ ਲਈ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕ ਨਗਰ ਪੰਚਾਇਤ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਇੱਥੋਂ ਦੇ ਨਗਰ ਪੰਚਾਇਤ ਦਫ਼ਤਰ ਵਿਖੇ 16 ਉਮੀਦਵਾਰਾਂ ਨੇ ਕਾਗ਼ਜ਼ ਭਰੇ | ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ 10 ਉਮੀਦਵਾਰਾਂ ਨੇ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ, ਸ਼ਹਿਰੀ ਪ੍ਰਧਾਨ ਯੂਥ ਜਤਿੰਦਰ ਸਿੰਘ ਸੋਢੀ, ਜਥੇਦਾਰ ਜੋਗਾ ਸਿੰਘ ਬੋਹਾ ਅਤੇ ਸ਼ਹਿਰੀ ਪ੍ਰਧਾਨ ਬੋਹਾ ਸਤੀਸ਼ ਕੁਮਾਰ ਮੌਜੂਦਗੀ 'ਚ ਇਕੱਠੇ ਪਾਰਟੀ ਹਾਈਕਮਾਨ ਦੀ ਨਿਗਰਾਨੀ ਹੇਠ ਕਾਗ਼ਜ਼ ਦਾਖਲ ਕੀਤੇ | ਕਾਗ਼ਜ਼ ਦਾਖਲ ਕਰਨ ਵਾਲਿਆਂ 'ਚ ਵਾਰਡ ਨੰ. 1 ਤੋਂ ਸਰਬਜੀਤ ਕੌਰ, 2 ਤੋਂ ਜਿੰਦਰਪਾਲ ਸਿੰਘ, 3 ਤੋਂ ਜਸਵੀਰ ਸਿੰਘ ਮੌੜ, 4 ਤੋਂ ਮਲਕੀਤ ਸਿੰਘ, 7 ਤੋਂ ਪਿੰਦਰਜੀਤ ਕੌਰ, 8 ਤੋਂ ਰਾਜਵਿੰਦਰ ਕੌਰ, 9 ਤੋਂ ਸ਼ਰਨਜੀਤ ਕੌਰ, 10 ਤੋਂ ਗੁਰਮੀਤ ਸਿੰਘ, 12 ਤੋਂ ਬਾਦਲ ਅਤੇ 13 ਤੋਂ ਮਹਾਂਵੀਰ ਸਿੰਘ ਸਨ | ਉਕਤ ਤੋਂ ਇਲਾਵਾ ਵਾਰਡ ਨੰ. 8 ਤੋਂ ਵੀਰਪਾਲ ਕੌਰ ਪਤਨੀ ਸੁਖਵਿੰਦਰ ਸਿੰਘ, 10 ਤੋਂ ਪ੍ਰਦੀਪ ਬਿੱਟਾ, 11 ਤੋਂ ਗੁਰਮੀਤ ਕੌਰ ਪਤਨੀ ਕਾਲਾ ਸਿੰਘ, 4 ਤੋਂ ਸੱਤਪਾਲ ਸਿੰਘ ਸੱਤਾ ਤੇ ਮਹਿੰਦਰ ਕੌਰ, 9 ਤੋਂ ਪੁਸ਼ਪਾ ਰਾਣੀ ਮਾਤਾ ਨਿਖਿਲ ਗੋਇਲ ਨੇ ਵੀ ਆਪਣੇ ਕਾਗ਼ਜ਼ ਦਾਖਲ ਕੀਤੇ ਹਨ | 13 ਵਾਰਡਾਂ 'ਚੋਂ ਬਾਕੀ ਉਮੀਦਵਾਰਾਂ ਵਲੋਂ ਆਪਣੀਆਂ ਫਾਈਲਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਪਰ ਹਾਲੇ ਤੱਕ ਕਾਂਗਰਸ ਪਾਰਟੀ ਵਲੋਂ ਆਪਣੇ ਕਾਗ਼ਜ਼ ਦਾਖਲ ਨਹੀਂ ਕੀਤੇ ਗਏ | ਇਸ ਦੌਰਾਨ ਵਾਰਡ ਨੰ. 2, 5, 6 ਤੇ 11 ਆਦਿ ਦੇ ਉਮੀਦਵਾਰ ਵਕੀਲਾਂ ਪਾਸੋਂ ਆਪਣੇ ਕਾਗ਼ਜ਼ ਤਿਆਰ ਕਰਵਾਉਣ 'ਚ ਲੱਗੇ ਹੋਏ ਹਨ | ਵਧੇਰੇ ਲੋਕਾਂ ਦੀ ਅੱਖ ਕਸਬੇ ਦੇ ਚਰਚਿਤ ਵਾਰਡ ਨੰ. 9 ਤੇ 11 'ਤੇ ਲੱਗੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਅਗਲੀ ਖ਼ਬਰ 'ਆਪ' ਵਲੋਂ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Ad Position 24