ਬਰੇਟਾ, 16 ਮਈ (ਪਾਲ ਸਿੰਘ ਮੰਡੇਰ)- ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਮੀਟਿੰਗ ਦੁਰਗਾ ਧਰਮਸ਼ਾਲਾ ਵਿਖੇ ਹੋਈ | ਉਪ ਪ੍ਰਧਾਨ ਜੌਹਰੀ ਲਾਲ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਾਣਬੁੱਝ ਕੇ ਟਾਲ-ਮਟੋਲ ਵਾਲੀ ਨੀਤੀ ਅਪਣਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਸੂਬਾ ਸਰਕਾਰ ਸਮਾਂ ਰਹਿੰਦਿਆਂ ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਜਲਦ ਜਾਰੀ ਕੇ | ਇਸ ਮੌਕੇ ਹਰਜੀਤ ਕੌਰ, ਮਿਲਖ ਰਾਜ ਸ਼ਰਮਾ, ਬਲਵੀਰ ਕੌਰ, ਨਿਰਮਲ ਕੌਰ, ਗੁਲਜ਼ਾਰ ਸਿੰਘ, ਕਿ੍ਸ਼ਨ ਕੁਮਾਰ, ਰਜਿੰਦਰ ਸਿੰਘ ਮਲੂਕਾ, ਦਸੌਂਧਾ ਸਿੰਘ ਬਹਾਦਰਪੁਰ, ਖੇਮ ਚੰਦ, ਬਲਵਿੰਦਰ ਸਿੰਘ ਮਾਹੀਆ, ਡਾ. ਗੁਰਤੇਜ ਸਿੰਘ, ਸਰਦੂਲ ਸਿੰਘ, ਹਰਬੰਸ ਸਿੰਘ, ਅਸ਼ੋਕ ਕੁਮਾਰ, ਦਰਸ਼ਨ ਸਿੰਘ, ਮਹਿੰਦਰ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |