09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਗਤਾ ਭਾਈਕਾ ਚੋਣ ਲਈ ਭਾਜਪਾ ਨੇ ਅੱਠ ਉਮੀਦਵਾਰ ਮੈਦਾਨ 'ਚ ਉਤਾਰੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਦੌਰਾਨ ਜਿਥੇ ਸੱਤਾਧਾਰੀ ਧਿਰ, ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪੱਬਾਂ ਭਾਰ ਹੋ ਚੁੱਕੀ ਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਕੇ ਚਰਚਾ ਛੇੜ ਦਿੱਤੀ ਹੈ | ਭਾਜਪਾ ਦੇ ਅੱਠ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਹਨ | ਜਾਣਕਾਰੀ ਅਨੁਸਾਰ ਨਗਰ ਪੰਚਾਇਤ ਭਗਤਾ ਭਾਈਕਾ ਦੇ ਵਾਰਡ ਨੰਬਰ-3 ਤੋਂ ਹਰਿੰਦਰ ਕੌਰ ਪਤਨੀ ਤਰਸੇਮ ਸਿੰਘ, ਵਾਰਡ ਨੰਬਰ-6 ਤੋਂ ਸਤਵੀਰ ਸਿੰਘ ਪੁੱਤਰ ਮੰਦਰ ਸਿੰਘ, ਵਾਰਡ ਨੰਬਰ-7 ਤੋਂ ਮਮਤਾ ਰਾਣੀ ਸਪੁੱਤਰੀ ਜਗਦੀਸ਼ ਸਿੰਘ, ਵਾਰਡ ਨੰਬਰ-8 ਤੋਂ ਕਿਰਨਾ ਸਿੰਘ ਕਢਿਆਲ ਪੁੱਤਰ ਹਾਕਮ ਸਿੰਘ, ਵਾਰਡ ਨੰਬਰ-9 ਤੋਂ ਸੁਰਿੰਦਰ ਕੌਰ ਪਤਨੀ ਸੁਖਚੈਨ ਸਿੰਘ ਧੁੰਨਾ, ਵਾਰਡ ਨੰਬਰ-10 ਤੋਂ ਬਿਕਰਮਜੀਤ ਗਰਗ ਪੁੱਤਰ ਨਰਿੰਦਰ ਕੁਮਾਰ, ਵਾਰਡ ਨੰਬਰ-11 ਤੋਂ ਗੀਤਾ ਰਾਣੀ ਪਤਨੀ ਬਵਲੇਸ ਕੁਮਾਰ ਬੌਬੀ ਸਿੰਗਲਾ ਚੋਣ ਮੈਦਾਨ ਵਿਚ ਨਿੱਤਰੇ ਹਨ | ਇਹਨਾਂ ਉਮੀਦਵਾਰਾਂ ਵਲੋਂ ਅੱਜ ਸਬ ਤਹਿਸੀਲ ਭਗਤਾ ਭਾਈਕਾ ਵਿਖੇ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾ ਦਿੱਤੇ ਗਏ ਹਨ | ਭਾਜਪਾ ਸਰਕਲ ਭਗਤਾ ਭਾਈਕਾ ਦੇ ਪ੍ਰਧਾਨ ਬਵਲੇਸ ਕੁਮਾਰ ਬੌਬੀ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਾਹਤ ਸਹੂਲਤਾਂ ਕਾਰਨ ਸੂਬੇ ਦੇ ਲੋਕ ਬੇਹੱਦ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ | ਬੌਬੀ ਸਿੰਗਲਾ ਨੇ ਨਗਰ ਪੰਚਾਇਤ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਦੀ ਚੜ੍ਹਤ ਹੋਣ ਦਾ ਦਾਅਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੌੜ ਲਈ ਅਕਾਲੀ ਦਲ ਵਲੋਂ ਸਾਰੇ ਦੇ ਸਾਰੇ 17 ਵਾਰਡਾਂ 'ਚ ਉਮੀਦਵਾਰ ਐਲਾਨੇ <br/> ਅਗਲੀ ਖ਼ਬਰ ਭਗਤਾ ਭਾਈਕਾ ਚੋਣ ਲਈ ਭਾਜਪਾ ਨੇ ਅੱਠ ਉਮੀਦਵਾਰ ਮੈਦਾਨ 'ਚ ਉਤਾਰੇ <br/>
Ad Position 24