02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਹੁਜਨ ਮੁਕਤੀ ਪਾਰਟੀ ਵਲੋਂ ਮਹਿੰਗਾਈ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 21-05-2026
ਮਾਨਸਾ, 20 ਮਈ (ਵਿ.ਪ੍ਰਤੀ)- ਬਹੁਜਨ ਮੁਕਤੀ ਪਾਰਟੀ ਵਲੋਂ ਮਹਿੰਗਾਈ ਦੇ ਵਿਰੋਧ 'ਚ ਇੱਥੇ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਦੇ ਨਾਂਅ 'ਤੇ ਮੰਗ ਪੱਤਰ ਭੇਜਿਆ ਗਿਆ | ਪਾਰਟੀ ਦੇ ਆਗੂ ਜਸਵੰਤ ਸਿੰਘ, ਦਲਵਿੰਦਰ ਸਿੰਘ ਨੇ ਕਿਹਾ ਕਿ ਮਹਿੰਗਾਈ ਦੇ ਦੌਰ 'ਚ ਜਿੱਥੇ ਲੋਕਾਂ ਦਾ ਗੁਜ਼ਾਰਾ ਕਰਨਾ ਅÏਖਾ ਹੋ ਗਿਆ ਹੈ, ਉੱਥੇ ਤੇਲ ਪਦਾਰਥਾਂ ਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਕੇ ਲੋਕਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਵਧੀ ਕੀਮਤਾਂ ਤੁਰੰਤ ਘਟਾਈਆਂ ਜਾਣ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਈ.ਵੀ.ਐਮ. ਮਸ਼ੀਨਾਂ ਪੂਰਨ ਤੌਰ 'ਤੇ ਬੰਦ ਕਰਨ, ਓ.ਬੀ.ਸੀ. ਦੀ ਜਾਤੀ ਆਧਾਰਿਤ ਗਿਣਤੀ ਕਰਨ ਅਤੇ ਓ.ਬੀ.ਸੀ. ਜਾਤੀ ਦਾ ਅਲੱਗ ਤੋਂ ਕਾਲਮ ਬਣਾਏ ਜਾਣ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਜਟਾਣਾ, ਸੁਰਿੰਦਰ ਸਿੰਘ, ਸ਼ਿੰਗਾਰਾ ਖ਼ਾਨ, ਸੈਵਨ ਸਿੰਘ ਸਿੱਧੂ, ਹਰਦੇਵ ਸਿੰਘ ਬੱਗੜ, ਰੰਗੀ ਰਾਮ ਕੋਟਲੀ, ਜੋਰਾ ਸਿੰਘ, ਮਲਕੀਤ ਸਿੰਘ, ਗੇਲੋ ਕੌਰ, ਅਮਰਜੀਤ ਕੌਰ, ਮਲਕੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਨੇ ਚਾਰ ਉਮੀਦਵਾਰਾਂ ਦੇ ਦਫ਼ਤਰਾਂ ਦੇ ਉਦਘਾਟਨ ਕੀਤੇ <br/> ਅਗਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਸਹਿਣਯੋਗ ਨਹੀਂ-ਸਮਰਾ
Ad Position 24