ਬੁਢਲਾਡਾ, 21 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੇ ਵਾਰਡ ਨੰਬਰ 15 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਨਿਕਾ ਰਾਣੀ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਯਸ਼ਪਾਲ ਗਰਗ, ਸਾਬਕਾ ਐਮ. ਸੀ. ਸੁਰਿੰਦਰ ਕੁਮਾਰ ਬਾਂਸਲ, ਸੂਬੇਦਾਰ ਭੋਲਾ ਸਿੰਘ, ਕੁਸ਼ ਸ਼ਰਮਾ, ਇੰਜ: ਅਮਨਦੀਪ ਸਿੰਘ ਗੁਰੂ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਸਾਫ਼ ਸੁਥਰਾ ਅਤੇ ਇਮਾਨਦਾਰੀ ਵਾਲਾ ਸ਼ਾਸਨ ਦੇ ਸਕਦੀ ਹੈ, ਜਿਸ ਕਰ ਕੇ ਬੁਢਲਾਡਾ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਬੁਢਲਾਡਾ ਸ਼ਹਿਰ ਦਾ ਚੁਤਰਫ਼ਾ ਵਿਕਾਸ ਹੋ ਸਕੇ | ਕਾਕਾ ਅਮਰਿੰਦਰ ਸਿੰਘ ਦਾਤੇ ਵਾਸਤੇ ਹੋਰਨਾਂ ਆਗੂਆਂ ਨੇ ਦਾਅਵਾ ਕੀਤਾ ਕਿ ਬੁਢਲਾਡਾ ਸਮੇਤ ਬੋਹਾ ਅਤੇ ਬਰੇਟਾ ਵਿਖੇ ਚੋਣ ਰਹੇ ਲੜ ਰਹੇ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ |