ਜੋਗਾ, 22 ਮਈ (ਮਨਜੀਤ ਸਿੰਘ ਘੜੈਲੀ)- ਕਸਬਾ ਜੋਗਾ ਚ ਨਗਰ ਪੰਚਾਇਤ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਵੱਖ -ਵੱਖ ਵਾਰਡਾਂ ਚ ਚੋਣ ਅਖਾੜਾ ਪੂਰਾ ਭਖਿਆ ਹੋਇਆ ਹੈ | ਅੱਜ ਜੋਗਾ ਦੇ ਵਾਰਡ ਨੰਬਰ 11 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਪਤਨੀ ਜਥੇਦਾਰ ਦਰਸ਼ਨ ਸਿੰਘ ਦੇ ਹੱਕ 'ਚ ਸਮਰਥਕਾਂ ਵਲੋਂ ਕਾਫ਼ਲੇ ਦੇ ਰੂਪ ਚ ਵਾਰਡ ਵਿਚ ਘਰ - ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰਡ ਦੇ ਸਰਬਪੱਖੀ ਵਿਕਾਸ ਲਈ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਨੂੰ ਵੱਡੀ ਲੀਡ ਨਾਲ ਕਾਮਯਾਬ ਕੀਤਾ ਜਾਵੇ | ਇਸ ਮੌਕੇ ਸਾਬਕਾ ਕੌਂਸਲਰ ਗੁਰਤੇਜ ਸਿੰਘ, ਸੁਖਬੀਰ ਸਿੰਘ, ਜਸਵੀਰ ਸਿੰਘ ਜੱਸਾ, ਕੁਲਦੀਪ ਸਿੰਘ, ਬੰਤਾ ਸਿੰਘ, ਜਗਦੇਵ ਸਿੰਘ , ਰਾਮ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ 'ਚ ਵਾਰਡ ਦੇ ਸਮਰਥਕ ਹਾਜ਼ਰ ਸਨ |