10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾਨਸਾ ਦੇ ਵਾਰਡ ਨੰਬਰ-7 'ਚ 5 ਅÏਰਤਾਂ ਚੋਣ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 24-05-2026
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨਗਰ ਕੌਂਸਲ ਮਾਨਸਾ ਦਾ ਵਾਰਡ ਨੰਬਰ 7 ਅÏਰਤਾਂ ਲਈ ਰਾਖਵਾਂ ਵਾਰਡ ਹੈ | ਵਾਰਡ ਦੀਆਂ ਕੁੱਲ ਵੋਟਾਂ 2934 ਹਨ, ਜਿਨ੍ਹਾਂ 'ਚ 1501 ਮਰਦ ਅਤੇ 1433 ਅÏਰਤ ਵੋਟਰ ਹਨ | ਵੋਟਾਂ ਦੇ ਭੁਗਤਾਨ ਲਈ 3 ਬੂਥ ਬਣਾਏ ਗਏ ਹਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਯੂਥ ਆਗੂ ਦਵਿੰਦਰ ਸਿੰਘ ਢਿੱਲੋਂ ਦੀ ਪਤਨੀ ਰੁਪਿੰਦਰ ਕੌਰ ਢਿੱਲੋਂ ਚੋਣ ਲੜ ਰਹੇ ਹਨ | ਜਥੇਦਾਰ ਮੇਲਾ ਸਿੰਘ ਦੀ ਪਤਨੀ ਪਰਮਜੀਤ ਕੌਰ ਕਾਂਗਰਸ ਵਲੋਂ ਚੋਣ ਮੈਦਾਨ 'ਚ ਹਨ | ਆਮ ਆਦਮੀ ਪਾਰਟੀ ਨੇ ਇੱਥੋਂ ਦਰਸ਼ਨਾਂ ਦੇਵੀ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਭਾਜਪਾ ਵਲੋਂ ਸਾਬਕਾ ਕੌਂਸਲਰ ਸਵ. ਰਾਮ ਕੁਮਾਰ ਤੁਰਕੀਆ ਦੀ ਨੂੰਹ ਅਤੇ ਅੰਤਰ ਰਾਸ਼ਟਰੀ ਫੁੱਟਬਾਲ ਖਿਡਾਰੀ ਦੀਪਕ ਤੁਰਕੀਆ ਦੀ ਪਤਨੀ ਪ੍ਰੇਮਾ ਤੁਰਕੀਆ ਮੈਦਾਨ 'ਚ ਹਨ | ਨੌਜਵਾਨ ਆਗੂ ਸੁਖਵਿੰਦਰ ਸਿੰਘ ਸ਼ੀਸ਼ੂ ਦੀ ਪਤਨੀ ਸੋਨੂੰ ਰਾਣੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਘਰ-ਘਰ ਵੋਟਾਂ ਮੰਗ ਰਹੇ ਹਨ ਜਦਕਿ ਰਾਜਸੀ ਪਾਰਟੀਆਂ ਦੇ ਆਗੂ ਵੀ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਇਕੱਠਾਂ ਨੂੰ ਸੰਬੋਧਨ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ/ਕੌਂਸਲ ਚੋਣਾਂ 'ਚ ਖੇਤਰੀ ਪਾਰਟੀ ਨੂੰ ਜਿਤਾਉਣਾ ਸਮੇਂ ਦੀ ਮੰਗ - ਸੋਢੀ ਅਗਲੀ ਖ਼ਬਰ ਬਰੇਟਾ 'ਚ ਭਾਜਪਾ ਦੇ ਉਮੀਦਵਾਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>
Ad Position 24