11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਸਰਕਾਰ ਆਪਣੇ ਦਾਅਵਿਆਂ ਅਤੇ ਵਾਅਦਿਆਂ 'ਤੇ ਖਰੀ ਉਤਰ ਰਹੀ- ਚੇਅਰਮੈਨ ਸੋਨੀ <br/>

Ad Position 21
No active advertisement
ਅਜੀਤ ਡੈਸਕ 24-05-2026
ਭੀਖੀ, 23 ਮਈ (ਬਲਕਾਰ ਸਿੰਘ ਸਹੋਤਾ)- ਸੂਬਾ ਸਰਕਾਰ ਦੀ 'ਮੇਰੀ ਰਸੋਈ' ਯੋਜਨਾ' ਤਹਿਤ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਮੌਕੇ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਵੰਡਣ ਦੌਰਾਨ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਲੋਂ ਕੀਤੇ ਦਾਅਵਿਆਂ ਤੇ ਵਾਅਦਿਆਂ 'ਤੇ ਖਰੀ ਉਤਰ ਰਹੀ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਤਹਿਤ ਮਿਲਣ ਵਾਲੀ ਕਣਕ ਤੋਂ ਇਲਾਵਾ ਹਰ 3 ਮਹੀਨਿਆਂ ਬਾਅਦ ਖਪਤਕਾਰਾਂ ਨੂੰ ਵਿਸ਼ੇਸ਼ ਖਾਦ ਕਿੱਟ ਮੁਫ਼ਤ ਦਿੱਤੀ ਜਾਵੇਗੀ, ਜਿਸ 'ਚ 2 ਕਿੱਲੋ ਚੀਨੀ, 2 ਕਿੱਲੋ ਦਾਲ, 1 ਕਿੱਲੋ ਨਮਕ, 200 ਗ੍ਰਾਮ ਹਲਦੀ ਤੋਂ ਇਲਾਵਾ 1 ਲੀਟਰ ਸਰੋਂ੍ਹ ਦਾ ਤੇਲ ਦਿੱਤਾ ਜਾਵੇਗਾ | ਇਸ ਯੋਜਨਾ ਤਹਿਤ ਸੂਬੇ ਦੇ 40 ਲੱਖ ਨੀਲਾ ਕਾਰਡ ਧਾਰਕ ਪਰਿਵਾਰਾਂ ਨੂੰ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਯੋਜਨਾ 'ਤੇ 900 ਦੇ ਕਰੀਬ ਰੁਪਏ ਖ਼ਰਚੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰ ਹਰ ਸਮੇਂ ਲੋਕਾਂ ਨਾਲ ਡਟ ਕੇ ਖੜੀ ਹੈ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਗਰਿਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਤੇ ਸਮਾਜਿਕ ਸੁਰੱਖਿਆ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ | ਚੇਅਰਮੈਨ ਨੇ ਕਿਹਾ ਕਿ ਅÏਰਤਾਂ ਲਈ ਸ਼ੁਰੂ ਕੀਤੀ 1000 ਤੇ 1500 ਰੁਪਏ ਦੀ ਵਿੱਤੀ ਮਦਦ ਵੀ ਇਤਿਹਾਸਿਕ ਕਦਮ ਹੈ | ਇਸ ਦੇ ਨਾਲ ਬੀਬੀਆਂ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਦੇ ਨਾਲ-ਨਾਲ ਆਪਣੇ ਆਪ ਨੂੰ ਵਿੱਤੀ ਪੱਧਰ ''ਤੇ ਸੁਰੱਖਿਅਤ ਮਹਿਸੂਸ ਕਰਨਗੀਆਂ | ਇਸ ਮੌਕੇ ਡਿਪੂ ਹੋਲਡਰ ਯੂਨੀਅਨ ਇਕਾਈ ਭੀਖੀ ਦੇ ਪ੍ਰਧਾਨ ਬਹਾਦਰ ਖ਼ਾਨ ਤੋਂ ਇਲਾਵਾ ਖਪਤਕਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਬਲੱਡ ਡੋਨਰਜ਼ ਸੁਸਾਇਟੀ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਪ੍ਰੀਤ ਸਿੰਘ ਮਾਨ ਅਗਲੀ ਖ਼ਬਰ ਬਰੇਟਾ ਦੇ ਵਾਰਡ ਨੰਬਰ 12 'ਚ ਬਦਰੀ ਪਰਸ਼ਾਦ ਨੇ ਚੋਣ ਪ੍ਰਚਾਰ ਕੀਤਾ <br/>
Ad Position 24