14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗੁਰੂ ਨਾਨਕ ਕਾਲਜ ਬੁਢਲਾਡਾ ਨੇ ਭੀਖੀ 'ਚ ਸ਼ੁਰੂ ਕੀਤਾ ਦਾਖ਼ਲਾ ਸਹਾਇਤਾ ਕੇਂਦਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026

ਭੀਖੀ, 24 ਮਈ (ਬਲਕਾਰ ਸਿੰਘ ਸਹੋਤਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਇਲਾਕੇ ਦੇ ਨੌਜਵਾਨਾਂ ਨੂੰ ਕਾਲਜ 'ਚ ਦਾਖਲਾ ਲੈਣ ਲਈ ਸਹਾਇਤਾ ਕੇਂਦਰ ਖੋਲਿ੍ਹਆ ਹੈ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਭੀਖੀ ਇਲਾਕੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਮਿਆਰੀ ਰਾਏ ਅਤੇ ਦਾਖ਼ਲੇ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸੰਸਥਾ ਵਲੋਂ ਉਚੇਚਾ ਯਤਨ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ | ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ, ਕਰਮਜੀਤ ਕੌਰ ਸਮਾਓਾ ਨੇ ਕਿਹਾ ਕਿ ਸੰਸਥਾ ਦੇ ਇਸ ਯਤਨ ਸਦਕਾ ਨੌਜਵਾਨਾਂ ਨੂੰ ਦਾਖ਼ਲੇ ਅਤੇ ਵੱਖ-ਵੱਖ ਕੋਰਸਾਂ 'ਚ ਪੜ੍ਹਾਈ ਕਰਨ ਦੀ ਮੁਕੰਮਲ ਸਲਾਹ ਮਿਲੇਗੀ | ਇਸ ਮੌਕੇ ਕੁਲਸ਼ੇਰ ਸਿੰਘ ਰੂਬਲ, ਬਾਬਾ ਗੋਰਾ ਸਿੰਘ, ਡਿੰਪਲ ਸਿੰਘ ਸਮਾਓਾ, ਜਸਪਾਲ ਸਿੰਘ ਰਿਟਾ: ਇੰਸਪੈਕਟਰ, ਬਲਜੀਤ ਸਿੰਘ ਅਤਲਾ, ਗੁਰਚਰਨ ਸਿੰਘ ਬੇਦੀ, ਗੁਰਜੀਤ ਸਿੰਘ, ਐਡਵੋਕੇਟ ਉਕਾਰ ਸਿੰਘ ਮਿੱਤਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਗਰੁੱਪ ਨੂੰ ਛੱਡ ਕੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ 'ਚ ਸ਼ਾਮਿਲ ਅਗਲੀ ਖ਼ਬਰ ਨਗਰ ਪੰਚਾਇਤ ਬੋਹਾ ਦੀ ਚੋਣ ਲਈ ਉਮੀਦਵਾਰਾਂ 'ਚ ਹੋਣਗੇ ਸਖ਼ਤ ਮੁਕਾਬਲੇ
Ad Position 24