ਬੋਹਾ, 24 ਮਈ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਦੀ ਚੋਣ ਲਈ ਸਾਰੇ 13 ਵਾਰਡਾਂ 'ਚ ਮੁਕਾਬਲੇ ਸਖ਼ਤ ਹੋ ਗਏ ਹਨ | ਇੱਥੇ ਸਾਰੇ ਵਾਰਡਾਂ 'ਚ 44 ਉਮੀਦਵਾਰ ਚੋਣ ਮੈਦਾਨ 'ਚ ਹਨ | ਆਮ ਆਦਮੀ ਸਾਰੇ 13 ਵਾਰਡਾਂ 'ਚ ਚੋਣ ਲੜ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ 10, ਭਾਜਪਾ ਦੇ 3, ਕਾਂਗਰਸ ਪਾਰਟੀ ਵਲੋਂ 4 ਉਮੀਦਵਾਰ ਚੋਣ ਲੜ ਰਹੇ ਹਨ | ਇਸ ਦੌਰਾਨ ਉਮੀਦਵਾਰਾਂ ਨੂੰ ਲੱਡੂਆਂ, ਬਰੈੱਡਾਂ ਸਮੇਤ ਬਦਾਣਾ ਅਤੇ ਹੋਰ ਖਾਣ ਵਾਲੀਆਂ ਵਸਤਾਂ ਨਾਲ ਤੋਲਿਆ ਜਾ ਰਿਹਾ ਹੈ | ਵਾਰਡ ਨੰ: 11 ਜਨਰਲ ਵਿਚ ਕਿਰਨਾ ਦੇਵੀ ਪਤਨੀ ਸੁਨੀਲ ਗੋਇਲ, ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਆਪ, ਗੁਰਮੀਤ ਕੌਰ ਪਤਨੀ ਕਾਲਾ ਸਿੰਘ ਆਜ਼ਾਦ ਵਿਚਕਾਰ ਮੁਕਾਬਲਾ ਹੈ, ਜਿਸ ਕਰ ਕੇ ਵਾਰਡ ਦੇ ਸਾਰੇ ਅੱਗਰਵਾਲ ਤੇ ਹੋਰ ਲੋਕਾਂ ਵਲੋਂ ਕਿਰਨਾ ਦੇਵੀ ਤੇ ਉਨ੍ਹਾਂ ਦੇ ਪਤੀ ਸੁਨੀਲ ਗੋਇਲ ਨੂੰ ਲੱਡੂਆਂ ਨਾਲ ਤੋਲਿਆ ਗਿਆ | ਇਸ ਵਾਰਡ 'ਚ ਲੋਕਾਂ ਦੀ ਮੁੱਖ ਸਮੱਸਿਆ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਹੈ, ਜਿਸ ਬਾਰੇ ਉਮੀਦਵਾਰਾਂ ਵਲੋਂ ਲੋਕਾਂ ਦੇ ਵਾਅਦੇ ਦੂਰ ਕਰਨ ਲਈ ਯਕੀਨ ਦਿਵਾਇਆ ਜਾ ਰਿਹਾ ਹੈ | ਭਾਵੇਂ ਪਹਿਲਾਂ ਵਾਰਡ ਨੰ: 11 ਦੀ ਚੋਣ ਨੂੰ ਕੁਝ ਲੋਕਾਂ ਵਲੋਂ ਤਾਰਪੀਡੋ ਕਰਨਾ ਚਾਹਿਆ ਪਰ ਸਮੁੱਚੇ ਅੱਗਰਵਾਲਾਂ ਵਲੋਂ ਇੱਕਮੁੱਠ ਹੋਣ ਕਰ ਕੇ ਕਿਰਨਾ ਦੇਵੀ ਦੀ ਚੋਣ ਸਿਖ਼ਰਾਂ 'ਤੇ ਪੁੱਜ ਗਈ ਹੈ | ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਅਤੇ ਗੁਰਮੀਤ ਕੌਰ ਬਾਲਟੀ ਵਲੋਂ ਵੀ ਆਪਣੇ ਊਾ ਵੋਟਰਾਂ 'ਤੇ ਚੋਖਾ ਪ੍ਰਭਾਵ ਵੇਖਿਆ ਗਿਆ ਹੈ | ਮੌਜੂਦ ਸਮਾਂ ਦੇ 11 ਵਾਰਡ ਦੀ ਚੋਣ 'ਚ ਹੁਣ ਅੱਗਰਵਾਲਾਂ ਦੀ ਉਮੀਦਵਾਰ ਅੱਗੇ ਵਧਦੀ ਨਜ਼ਰ ਆ ਰਹੀ ਹੈ | ਵਾਰਡ ਨੰ: 9 ਪੁਸ਼ਪਾ ਦੇਵੀ ਮਾਤਾ ਨਿਖਿਲ ਗੋਇਲ ਦੇ ਮੁਕਾਬਲੇ ਸਿਮਰਜੀਤ ਕੌਰ ਨੂੰ ਹ (ਜਥੇ: ਜੋਗਾ ਸਿੰਘ), ਸੁਖਜੀਤ ਕੌਰ ਬਾਵਾ ਪਤਨੀ ਕਮਲਦੀਪ ਸਿੰਘ ਬਾਵਾ ਸਾਬਕਾ ਪ੍ਰਧਾਨ ਵਿਚਕਾਰ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ | ਵਾਰਡ 10 ਤੋਂ ਗੁਰਮੀਤ ਸਿੰਘ ਪੁੱਤਰ ਮਿੱਠੂ ਸਿੰਘ, ਕਮਲਦੀਪ ਸਿੰਘ ਬਾਵਾ ਪੁੱਤਰ ਅਮਰੀਕ ਸਿੰਘ, ਗੁਰਲਾਲ ਸਿੰਘ ਪੁੱਤਰ ਤੋਤਾ ਸਿੰਘ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ | ਗੁਰਪ੍ਰੀਤ ਕੌਰ ਪਤਨੀ ਸੱਤਪਾਲ ਸਿੰਘ ਭਾਜਪਾ ਵਲੋਂ ਚੋਣ ਲੜ ਰਹੇ ਹਨ | ਅੱਜ ਵੀ ਕਾਂਗਰਸ ਦੇ ਪ੍ਰਦੀਪ ਬਿੱਟੂ ਨੂੰ ਤੋਲਿਆ ਗਿਆ | ਮਾਤਾ ਪੁਸ਼ਪਾ ਦੇਵੀ ਵਾਰਡ ਨੰਬਰ 9 ਨੂੰ ਵੀ ਬਾਜ਼ਾਰ ਦੇ ਲੋਕਾਂ ਵਲੋਂ ਲੱਡੂਆਂ ਨਾਲ ਤੋਲਿਆ ਗਿਆ | ਵਾਰਡ ਨੰਬਰ 3 ਤੋਂ ਸਵ: ਮਹਿੰਦਰ ਸਿੰਘ ਕਾਕੂ ਦੇ ਪੁੱਤਰ ਮਨਜੀਤ ਸਿੰਘ ਐਡਵੋਕੇਟ ਨੂੰ ਵੀ ਵਾਰਡ 'ਚ ਤਕੜਾ ਹੁੰਗਾਰਾ ਮਿਲ ਰਿਹਾ ਹੈ |
ਨਗਰ ਪੰਚਾਇਤ ਬੋਹਾ ਦੀ ਚੋਣ ਲਈ ਉਮੀਦਵਾਰਾਂ 'ਚ ਹੋਣਗੇ ਸਖ਼ਤ ਮੁਕਾਬਲੇ
ਅਜੀਤ ਡੈਸਕ
25-05-2026