14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਿਸ਼ਨਗੜ੍ਹ ਵਿਖੇ ਕੈਂਪ 'ਚ 42 ਯੂਨਿਟ ਖ਼ੂਨਦਾਨ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਬਰੇਟਾ, 24 ਮਈ (ਜੀਵਨ ਸ਼ਰਮਾ)- ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਰੇਟਾ ਵਲੋਂ ਆਸਰਾ ਫਾਊਾਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਪਿੰਡ ਕਿਸ਼ਨਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਕੈਂਪ ਵਿਚ 42 ਯੂਨਿਟ ਖ਼ੂਨਦਾਨ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਪਹੰੁਚੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ, ਜਿਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਖ਼ੂਨਦਾਨ ਦਾਨ ਕਰਨਾ ਚਾਹੀਦਾ ਹੈ | ਵਿਸ਼ੇਸ਼ ਤੌਰ 'ਤੇ ਲੜਕੀ ਹਰਮੀਤ ਕੌਰ ਤੇ ਕਮਲ ਕੌਰ ਵਲੋਂ ਕੀਤੇ ਖ਼ੂਨਦਾਨ ਦੀ ਪ੍ਰਸੰਸਾ ਕੀਤੀ ਗਈ | ਸੂਬਾਈ ਆਗੂ ਤਾਰਾ ਚੰਦ ਭਾਵਾ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਆਸਰਾ ਫਾਊਾਡੇਸ਼ਨ ਬਰੇਟਾ ਦੇ ਚੇਅਰਮੈਨ ਗਿਆਨ ਚੰਦ ਆਜ਼ਾਦ, ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਤੇ ਬਲਾਕ ਕਮੇਟੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਬੋਹਾ ਦੀ ਚੋਣ ਲਈ ਉਮੀਦਵਾਰਾਂ 'ਚ ਹੋਣਗੇ ਸਖ਼ਤ ਮੁਕਾਬਲੇ ਅਗਲੀ ਖ਼ਬਰ ਅੱਗ ਲੱਗਣ ਨਾਲ ਦੋ ਮੈਡੀਕਲ ਸਟੋਰਾਂ 'ਚ ਪਈਆਂ ਲੱਖਾਂ ਦੀਆਂ ਦਵਾਈਆਂ ਸੜ ਕੇ ਸੁਆਹ
Ad Position 24