14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਜ਼ਾਦ ਉਮੀਦਵਾਰ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਵਾਰਡ ਨੰਬਰ 1 ਤੋਂ ਨਗਰ ਕੌਂਸਲ ਮਾਨਸਾ ਦੀ ਚੋਣ ਲੜੇ ਰਹੇ ਆਜ਼ਾਦ ਉਮੀਦਵਾਰ ਰਾਜ ਕੌਰ ਪਤਨੀ ਹਨੀ ਗਰਗ ਸਾਥੀਆਂ ਸਮੇਤ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ ਹੋ ਗਏ | ਦਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜਵਾਹਰਕੇ ਨੇ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਸ਼ਾਮਿਲ ਹੋਣ ਵਾਲਿਆਂ 'ਚ ਗੁਰੀ ਸਿੰਘ ਮਾਨਸਾ, ਕਾਲੀ ਮਾਨਸਾ, ਪ੍ਰੀਤ ਮਾਨਸਾ, ਜੱਗੀ ਸਿੰਘ ਮਾਨਸਾ, ਲਖਵਿੰਦਰ ਸਿੰਘ ਆਦਿ ਹਨ | ਇਸ ਮੌਕੇ ਈਮਾਨ ਸਿੰਘ ਖਾਰਾ ਐਡਵੋਕੇਟ ਹਲਕਾ ਇੰਚਾਰਜ ਸਰਦੂਲਗੜ੍ਹ, ਮਨਪ੍ਰੀਤ ਸਿੰਘ ਦਲੀਏਵਾਲੀ, ਐਸਮੀਨ ਕੌਰ ਬੁਰਜ ਹਰੀ, ਅਵੀ ਮੌੜ ਹਾਜ਼ਰ ਸਨ |
ਬਰੇਟਾ ਨਗਰ ਕੌਂਸਲ ਚੋਣਾਂ 'ਚ 7, 8 ਅਤੇ 11 'ਚ ਮੁਕਾਬਲਾ ਦਿਲਚਸਪ ਬਣਿਆ
ਬਰੇਟਾ, 24 ਮਈ (ਜੀਵਨ ਸ਼ਰਮਾ)- ਸਥਾਨਕ ਨਗਰ ਕੌਂਸਲ ਚੋਣਾਂ 'ਚ ਸਿਆਸੀ ਪਾਰਾ ਪੂਰੇ ਸਿਖ਼ਰਾਂ 'ਤੇ ਪਹੁੰਚ ਗਿਆ ਹੈ | ਉਮੀਦਵਾਰਾਂ ਵਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਬਰੇਟਾ ਪਿੰਡ ਦਾ ਵਾਰਡ ਨੰਬਰ 8 (ਜਨਰਲ) ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਮਰਥਕਾਂ ਵਲੋਂ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ | ਇਸ ਵਾਰਡ ਤੋਂ ਸਹਿਜਪਾਲ ਸ਼ਰਮਾ, ਪਰਮਜੀਤ ਸ਼ਰਮਾ ਅਤੇ ਗਗਨਦੀਪ ਸਿੰਘ ਚੋਣ ਮੈਦਾਨ 'ਚ ਹਨ ਤੇ ਮੁਕਾਬਲਾ ਤਿਕੋਣਾ ਬਣਿਆ ਹੋਇਆ ਹੈ | ਉਕਤ ਉਮੀਦਵਾਰਾਂ ਨੂੰ ਸਮਰਥਕਾਂ ਵਲੋਂ ਲੱਡੂਆਂ, ਕੇਲੇ, ਗੁਲਾਬ ਜ਼ਾਮਨਾਂ ਨਾਲ ਤੋਲਿਆ ਜਾ ਰਿਹਾ ਹੈ | ਵਾਰਡ ਨੰਬਰ 7 (ਇਸਤਰੀ) ਜਰਨਲ ਵਿੱਚ ਸਾਬਕਾ ਪ੍ਰਧਾਨ ਨਗਰ ਕੌਂਸਲ ਅਰਚਨਾ ਸ਼ਰਮਾ, ਕਲਾਵੰਤੀ, ਅਮਰਜੀਤ ਦੇਵੀ, ਸੁਮਨਪ੍ਰੀਤ, ਕਰਮਜੀਤ ਕੌਰ ਵਿਚਕਾਰ ਫਸਵੀਂ ਟੱਕਰ ਬਣੀ ਹੋਈ ਹੈ | ਵਾਰਡ ਨੰਬਰ 11 (ਅਨੁਸੂਚਿਤ ਜਾਤੀ) 'ਚ ਸੰਦੀਪ ਕੌਰ, ਰਜਨੀ ਅਤੇ ਰਾਣੀ ਕੌਰ ਵਿਚਕਾਰ ਬਣੇ ਮੁਕਾਬਲੇ ਵਿੱਚ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜੋਗਾ ਦੇ ਵਾਰਡ ਨੰਬਰ 5 'ਚ ਚੋਣ ਮੁਹਿੰਮ ਪੂਰੇ ਸਿਖ਼ਰਾਂ 'ਤੇ <br/> ਅਗਲੀ ਖ਼ਬਰ ਬਰੇਟਾ ਦੇ 13 ਵਾਰਡਾਂ 'ਚ ਉਮੀਦਵਾਰ ਜਿੱਤ ਹਾਸਿਲ ਕਰਨ ਲਈ ਪੱਬਾਂ ਭਾਰ <br/>
Ad Position 24