14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜੋਗਾ ਦੇ ਵਾਰਡ ਨੰਬਰ 5 'ਚ ਚੋਣ ਮੁਹਿੰਮ ਪੂਰੇ ਸਿਖ਼ਰਾਂ 'ਤੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਜੋਗਾ, 24 ਮਈ (ਮਨਜੀਤ ਸਿੰਘ ਘੜੈਲੀ)- ਜੋਗਾ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਪੂਰਾ ਤੇਜ਼ ਕਰ ਰੱਖਿਆ ਹੈ | ਜੋਗਾ ਦੇ ਵਾਰਡ ਨੰਬਰ 5 ਚ ਚੋਣ ਮੁਹਿੰਮ ਪੂਰੇ ਸਿਖ਼ਰਾਂ 'ਤੇ ਹੈ | ਜੋਗਾ ਦਾ ਵਾਰਡ ਨੰਬਰ 5 ਅÏਰਤ ਲਈ ਰਾਖਵਾਂ ਹੈ | ਇਸ ਵਾਰਡ 'ਚ ਦੋ ਉਮੀਦਵਾਰ ਹੀ ਚੋਣ ਮੈਦਾਨ 'ਚ ਹਨ | ਇਸ ਵਾਰਡ 'ਚ ਕੁੱਲ ਵੋਟਰ 502 ਹਨ, ਜਿਸ ਵਿਚ ਮਰਦ ਵੋਟਰ 264 ਅਤੇ ਇਸਤਰੀ ਵੋਟਰਾਂ ਦੀ ਗਿਣਤੀ 238 ਹੈ | ਇਸ ਵਾਰਡ 'ਚ ਗੁਰਮੇਲ ਕੌਰ ਪਤਨੀ ਕਾਮਰੇਡ ਗੁਰਮੀਤ ਸਿੰਘ ਜੋਗਾ ਚੋਣ ਮੈਦਾਨ 'ਚ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਪਰਮਜੀਤ ਕੌਰ ਪਤਨੀ ਜਗਤਾਰ ਸਿੰਘ ਦਿਓਲ (ਸਾਂਝੇ ਮੋਰਚੇ ਵਲੋਂ) ਚੋਣ ਲੜ ਰਹੇ ਹਨ | ਇਸ ਵਾਰਡ 'ਚ ਉਮੀਦਵਾਰ ਪਰਮਜੀਤ ਕੌਰ ਪਤਨੀ ਜਗਤਾਰ ਸਿੰਘ ਦਿਓਲ ਵਲੋਂ ਚੋਣ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਵਿੱਢੀ ਹੋਈ ਹੈ ਅਤੇ ਸਾਂਝੇ ਮੋਰਚੇ ਦਾ ਸਮਰਥਨ ਵੀ ਉਨ੍ਹਾਂ ਨੂੰ ਪ੍ਰਾਪਤ ਹੈ | ਦੂਸਰੇ ਪਾਸੇ ਨਗਰ ਪੰਚਾਇਤ ਜੋਗਾ ਦੇ ਸਾਬਕਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਦੀ ਪਤਨੀ ਗੁਰਮੇਲ ਕੌਰ ਵੀ ਪੂਰੇ ਸਰਗਰਮ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੀ ਚੋਣ ਸਰਗਰਮੀ ਪੂਰੀ ਤੇਜ਼ ਕੀਤੀ ਹੋਈ ਹੈ | ਇਨ੍ਹਾਂ ਦੋਵਾਂ ਉਮੀਦਵਾਰਾਂ ਦੀ ਚੋਣ ਸਰਗਰਮੀ ਪੂਰੇ ਸਿਖ਼ਰਾਂ 'ਤੇ ਚੱਲ ਰਹੀ ਹੈ, ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਅਤੇ ਵੋਟਰਾਂ ਦੇ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ | ਇਸ ਵਾਰਡ 'ਚ ਵੀ ਚੋਣ ਮੁਕਾਬਲਾ ਕਾਫੀ ਰੌਚਕ ਰਹਿਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਤੇ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਵੱਖ-ਵੱਖ ਸ਼ਹਿਰਾਂ 'ਚ ਫਲੈਗ ਮਾਰਚ ਕੱਢੇ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ <br/>
Ad Position 24