10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਮਪੁਰਾ ਵਲੋਂ ਭਰਵੀਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-05-2026
ਰਾਮਪੁਰਾ ਫੂਲ, 25 ਮਈ (ਹੇਮੰਤ ਕੁਮਾਰ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਰਾਮਪੁਰਾ ਵਲੋਂ ਭਰਵੀਂ ਮੀਟਿੰਗ ਪ੍ਰਧਾਨ ਸਰਦੂਲ ਸਿੰਘ ਰਾਮਨਿਵਾਸ ਦੀ ਪ੍ਰਧਾਨਗੀ ਹੇਠ ਪਿੰਡ ਰਾਮਪੁਰਾ ਵਿਖੇ ਕੀਤੀ ਗਈ | ਮੀਟਿੰਗ ਵਿਚ ਬਲਾਕ ਅਧੀਨ ਪੈਂਦੀਆਂ ਇਕਾਈਆਂ ਦੇ ਪ੍ਰਧਾਨ ਤੇ ਵਰਕਰ ਵੀ ਸ਼ਾਮਲ ਹੋਏ | ਬਲਾਕ ਆਗੂ ਜਗਦੀਸ਼ ਸਿੰਘ ਰਾਮਪੁਰਾ ਤੇ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੀਟਿੰਗ ਵਿਚ ਹਾੜੀ ਦੇ ਸੀਜ਼ਨ ਦੌਰਾਨ ਪਿੰਡ ਇਕਾਈਆਂ ਵਲੋਂ ਇਕੱਤਰ ਕੀਤੇ ਫ਼ੰਡ ਸੰਬੰਧੀ ਵਿਸ਼ਾਲ ਵਿਚਾਰ ਵਟਾਂਦਰਾ ਉਪਰੰਤ ਇਕਾਈਆਂ ਵਲੋਂ ਰਿਪੋਰਟ ਪੇਸ਼ ਕੀਤੀ ਗਈ | ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਧ ਰਹੀ ਬੇਲਗ਼ਾਮ ਮਹਿੰਗਾਈ ਨੂੰ ਨੱਥ ਪਾ ਕੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ | ਇਸ ਮੌਕੇ ਪਿੰਡ ਇਕਾਈ ਪ੍ਰਧਾਨ ਜੰਟਾ ਸਿੰਘ, ਹੇਮ ਰਾਜ ਬਾਲਿਆਂਵਾਲੀ, ਪਰਮਜੀਤ ਸਿੰਘ ਪੰਮੀ ਰਾਮਪੁਰਾ, ਮਲਕੀਤ ਸਿੰਘ ਖੋਖਰ, ਗੁਰਮੇਲ ਸਿੰਘ ਝੰਡੂਕੇ, ਮਿੱਠੂ ਸਿੰਘ, ਰਾਮਨਿਵਾਸ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਸਰਕਾਰਾਂ ਨੇ ਬਠਿੰਡਾ ਦੀ ਤਸਵੀਰ ਬਦਲੀ, 'ਆਪ' ਨੇ ਵਿਕਾਸ ਪੱਖੋਂ ਪਿੱਛੇ ਧੱਕਿਆ- ਸੁਖਬੀਰ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਪ੍ਰਵੀਨ ਗਰਗ ਮਾਨੀ ਨੇ ਵੋਟਰਾਂ ਨੂੰ ਕੀਤੀ ਸਮਰਥਨ ਦੀ ਅਪੀਲ <br/>
Ad Position 24