21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਰਤ ਸਕਾਊਟਿੰਗ ਵਲੋਂ ਝੁਨੀਰ ਸਕੂਲ 'ਚ ਤਿ੍ਤੀਆ ਸੌਪਾਨ ਕੈਂਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 31-05-2026
ਝੁਨੀਰ, 30 ਮਈ (ਸੰਜੀਵ ਸਿੰਗਲਾ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਤਿ੍ਤੀਆ ਸੋਪਾਨ 4 ਰੋਜ਼ਾ ਟੈਸਟਿੰਗ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਨੇੜਲੇ 8 ਸਕੂਲਾਂ ਦੇ 136 ਸਕਾਊਟਸ ਅਤੇ ਗਾਈਡਜ਼ ਨੇ ਹਿੱਸਾ ਲਿਆ | ਕੈਂਪ ਸਿਖਲਾਈ ਦੌਰਾਨ ਗਾਈਡ ਕੈਪਟਨ ਅੰਮਿ੍ਤਪਾਲ ਕੌਰ ਮਲਕੋਂ ਅਤੇ ਸੋਨਮ ਮਹਿਤਾ ਨੇ ਝੰਡਾ ਗੀਤ, ਪ੍ਰਾਰਥਨਾ, ਪ੍ਰਣ, ਸਕਾਊਟ ਨਿਯਮਾਂ ਬਾਰੇ ਕਿਰਿਆਵਾਂ ਕਰਵਾਈਆਂ ਗਈਆਂ | ਕੈਂਪ ਕਮਾਡੈਂਟ ਨਿਰਲੇਪ ਕੌਰ ਨੇ ਵਰਦੀ, ਪਾਇਨਰਿੰਗ, ਫਲੈਗ ਸੈਰੇਮਨੀ, ਪੈਟਰੋਲ ਸਿਸਟਮ, ਵੁੱਡ ਕਰਾਫ਼ਟ ਸਾਈਨ, ਸਕਾਊਟਿੰਗ ਦਾ ਇਤਿਹਾਸ ਆਦਿ ਵਾਰੇ ਪ੍ਰੈਕਟੀਕਲ ਕਰਵਾਏ ਗਏ | ਸਕਾਊਟ ਮਾਸਟਰ ਦੇਸਰਾਜ ਸਿੰਘ ਕੁੱਲਰੀਆਂ ਨੇ ਪੈਥਰੋਲ ਕਾਰਨਰ, ਮੁੱਢਲੀ ਸਹਾਇਤਾ ਦੀ ਸਿਖਲਾਈ ਕਰਵਾਈ ਗਈ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਪੈਟਰੋਲ ਦੇ ਮਸਲਿਆਂ ਨੂੰ ਸੁਲਝਾਉਣ ਲਈ ਪੈਟਰੋਲ ਇਨ ਕਾਊਾਸਲ, ਟਰੁੱਪ ਇਨ ਕਾਉਂਸਿਲ ਅਤੇ ਕੋਰਟ ਆਫ਼ ਆਨਰ ਦੀ ਭੂਮਿਕਾ ਅਤੇ ਕਿਰਿਆਵਾਂ ਬਾਰੇ ਚਰਚਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਵਰਸਾਲਚੱਕ ਦੀ ਸਰਪੰਚ ਦੇ ਪਤੀ ਦੀ ਕੁੱਟਮਾਰ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸਥਾਪਨਾ ਦਿਵਸ ਮੌਕੇ ਸੰਘਰਸ਼ ਤੇਜ਼ ਕਰਨ ਦਾ ਪ੍ਰਣ <br/>
Ad Position 24