ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਗਤਾ ਭਾਈਕਾ ਵਿਖੇ ਯੂਥ ਵਪਾਰ ਮੰਡਲ ਦਾ ਗਠਨ-'ਸ਼ੈਂਕੀ ਗੋਇਲ' ਪਹਿਲੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 09-06-2026
ਭਗਤਾ ਭਾਈਕਾ, 8 ਜੂਨ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ 'ਚ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਯੂਥ ਵਪਾਰ ਮੰਡਲ ਦਾ ਗਠਨ ਕੀਤਾ ਗਿਆ | ਇਸ ਸਬੰਧੀ ਸ਼ਹਿਰ ਦੇ ਵਪਾਰੀਆਂ ਦੀ ਇਕ ਮੀਟਿੰਗ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ, ਜਿਸ 'ਚ ਜਤਿੰਦਰ ਕੁਮਾਰ 'ਸ਼ੈਂਕੀ ਗੋਇਲ' ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਬਿਨੇ ਕੁਮਾਰ ਬੱਬੂ ਨੂੰ ਸਕੱਤਰ ਅਤੇ ਅਰਪਣ ਕੁਮਾਰ ਜੈਨ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ | ਕਾਰਜਕਾਰਨੀ ਮੈਂਬਰਾਂ ਵਜੋਂ ਸੁਦਰਸ਼ਨ ਕੁਮਾਰ ਟੋਨੀ, ਮਧੂ ਮੋਹਨ ਬਾਂਸਲ, ਨਵੀਨ ਕੁਮਾਰ ਨੰਦੀ ਅਤੇ ਪੰਕਜ ਵਾਸੂ ਨੂੰ ਚੁਣਿਆ ਗਿਆ | ਇਸ ਮੌਕੇ 25 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਸ਼ੈਂਕੀ ਗੋਇਲ ਨੇ ਕਿਹਾ ਕਿ ਯੂਥ ਵਪਾਰ ਮੰਡਲ ਦਾ ਮੁੱਖ ਮੰਤਵ ਸ਼ਹਿਰ ਦੇ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਾ ਹੋਵੇਗਾ | ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ ਅਤੇ ਵਪਾਰਕ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਮੀਟਿੰਗ ਦੌਰਾਨ ਵਪਾਰੀਆਂ ਦੀ ਬਿਹਤਰੀ ਅਤੇ ਸ਼ਹਿਰ ਦੇ ਵਪਾਰਕ ਵਿਕਾਸ ਲਈ ਤਨ, ਮਨ ਅਤੇ ਧਨ ਨਾਲ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਜਸਵਿੰਦਰ ਕਟਾਰੀਆ, ਭੂਸ਼ਣ ਬਾਂਸਲ, ਅਮਨਦੀਪ ਕੁਮਾਰ, ਅਰਸ਼ ਗੇਰਾ, ਸਿਮਰਨਜੀਤ ਸਿੰਘ, ਨੀਰਜ ਰੇਕੀ, ਅਮਨਦੀਪਗਰਗ, ਅਨਦੀਪ ਕੁਮਾਰ, ਮੁਕੇਸ਼ ਕੁਮਾਰ ਅਤੇ ਜਨੀਸ਼ ਕੁਮਾਰ ਜੋਨੀ ਸਮੇਤ ਹੋਰ ਵਪਾਰੀ ਵੀ ਹਾਜ਼ਰ ਸਨ | ਮੀਟਿੰਗ ਦਾ ਸਮਾਪਨ ਨਵੀਂ ਟੀਮ ਨੂੰ ਵਧਾਈਆਂ ਦੇਣ ਅਤੇ ਭਵਿੱਖ ਵਿਚ ਮਿਲਜੁਲ ਕੇ ਕੰਮ ਕਰਨ ਦੇ ਭਰੋਸੇ ਨਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਹਿਰ ਭਰੀ ਗਰਮੀ ਕਾਰਨ ਤਿੰਨ ਬਿਮਾਰ <br/> ਅਗਲੀ ਖ਼ਬਰ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਹਲਕੇ ਦੇ ਪਿੰਡਾਂ ਦਾ ਦੌਰਾ <br/>
Ad Position 24
No active advertisement