ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਹਿਰ ਭਰੀ ਗਰਮੀ ਕਾਰਨ ਤਿੰਨ ਬਿਮਾਰ <br/>

Ad Position 21
No active advertisement
ਅਜੀਤ ਡੈਸਕ 09-06-2026
ਬਠਿੰਡਾ, 8 ਜੂਨ (ਅਵਤਾਰ ਸਿੰਘ ਕੈਂਥ)-ਜੂਨ ਮਹੀਨੇ ਦੀ ਕਹਿਰ ਭਰੀ ਗਰਮੀ ਦੀ ਲਹਿਰ ਕਾਰਨ ਤਿੰਨ ਗ਼ਰੀਬ ਲੋਕ ਗਰਮੀ ਦਾ ਸ਼ਿਕਾਰ ਹੋ ਗਏ¢ ਸਮਾਜ ਸੇਵੀ ਸੰਸਥਾ ਦੇ ਬਾਨੀ ਵਿਜੇ ਗੋਇਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਬੀਤੇ ਦਿਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਗਰਮੀ ਤੋਂ ਪੀੜਤਾਂ ਨੂੰ ਸਹਾਰਾ ਐਬੂਲੈਂਸ ਟੀਮ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸਥਾਨਕ ਫ਼ਾਇਰ ਬਿ੍ਗੇਡ ਚੌਕ ਦੇ ਨੇੜੇ ਇਕ ਬੇਸਹਾਰਾ ਮਜ਼ਦੂਰ ਗਰਮੀ ਕਾਰਨ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ ਸੀ¢ ਇਕ ਹੋਰ ਗਰਮੀ ਤੋਂ ਪੀੜਤ ਬੇਸਹਾਰਾ ਵਿਅਕਤੀ ਨੂੰ ਸਥਾਨਕ ਗੱੁਡਜ਼ ਵੇਅਰਹਾਊਸ ਰੋਡ ਨੇੜਿਓਾ ਚੁੱਕ ਕੇ ਹਸਪਤਾਲ ਪਹੁੰਚਾਇਆ | ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਇਕ ਯਾਤਰੀ ਗਰਮੀ ਕਾਰਨ ਬੇਹੋਸ਼ ਹੋ ਗਿਆ ਸੀ ¢ ਗਰਮੀ ਤੋਂ ਪੀੜਤ ਵਿਅਕਤੀ ਰਾਜੇਸ਼ ਕੁਮਾਰ ਨੂੰ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ, ਕਿਉਂਕਿ ਉਸ ਦੀ ਹਾਲਤ ਨਾਜ਼ੁਕ ਸੀ¢ ਬਾਕੀ ਦੋ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ¢

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਜਬਰ ਵਿਰੋਧੀ ਰੈਲੀ ਅੱਜ <br/> ਅਗਲੀ ਖ਼ਬਰ ਭਗਤਾ ਭਾਈਕਾ ਵਿਖੇ ਯੂਥ ਵਪਾਰ ਮੰਡਲ ਦਾ ਗਠਨ-'ਸ਼ੈਂਕੀ ਗੋਇਲ' ਪਹਿਲੇ ਪ੍ਰਧਾਨ ਬਣੇ <br/>
Ad Position 24
No active advertisement