28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਛੀਆਂ ਲਈ ਜਲ ਸੇਵਾ ਦਾ ਉਪਰਾਲਾ ਸ਼ਲਾਘਾਯੋਗ <br/>

Ad Position 21
No active advertisement
ਅਜੀਤ ਡੈਸਕ 11-06-2026
ਰਾਮਾਂ ਮੰਡੀ, 10 ਜੂਨ (ਤਰਸੇਮ ਸਿੰਗਲਾ)- ਸਥਾਨਕ ਹਰੇ ਕਿ੍ਸ਼ਨਾ ਪੰਛੀ ਜਲ ਸੇਵਾ ਵਲੋਂ ਅੱਜ ਜਲਘਰ ਪਾਰਕ, ਪੁਲਿਸ ਸਾਂਝ ਕੇਂਦਰ, ਨਗਰ ਕੌਂਸਲ ਦਫ਼ਤਰ ਅਤੇ ਸਿਵਲ ਹਸਪਤਾਲ ਰਾਮਾਂ ਵਿਖੇ ਪੰਛੀਆਂ ਦੀ ਸਹੂਲਤ ਲਈ ਮਿੱਟੀ ਦੇ ਕਟੋਰੇ ਰੱਖ ਕੇ ਗਰਮੀ ਦੇ ਮੌਸਮ ਵਿਚ ਪਾਣੀ ਦੀ ਵਿਵਸਥਾ ਕੀਤੀ ਗਈ | ਇਸ ਮੌਕੇ ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾਕਟਰ ਰੀਸ਼ੂ ਗਰਗ, ਨਗਰ ਕੌਂਸਲ ਦੇ ਜੇ.ਈ. ਵਰਿੰਦਰ ਪੂਰੀ ਅਤੇ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਨੇ ਹਰੇ ਕਿ੍ਸ਼ਨਾ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੇ ਨਾਲ-ਨਾਲ ਜਾਨਵਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਪੰਛੀਆਂ ਲਈ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਨੇਕ ਅਤੇ ਪ੍ਰੇਰਨਾਦਾਇਕ ਉਪਰਾਲਾ ਹੈ | ਉਨ੍ਹਾਂ ਕਲੱਬ ਦੇ ਮੈਂਬਰਾਂ ਨੂੰ ਇਸ ਸੇਵਾ ਕਾਰਜ ਲਈ ਵਧਾਈ ਦਿੱਤੀ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਕਲੱਬ ਦੇ ਸਲਾਹਕਾਰ ਮਿੱਠੂ ਸਿੰਘ ਜੋਗੇਵਾਲੀਆ, ਤਰਸੇਮ ਬਾਂਸਲ ਪ੍ਰਧਾਨ ਕਰਿਆਣਾ ਯੂਨੀਅਨ ਰਾਮਾ, ਡਾਕਟਰ ਸੋਹਨ ਲਾਲ ਕਲਿਆਣੀ, ਡਾਕਟਰ ਕਰਮਜੀਤ ਸਿੰਘ, ਸੁਖਦੇਵ ਸਿੰਘ ਟੇਲਰ, ਹੰਸਰਾਜ ਖੰਨਾ, ਸ਼ਾਸਤਰੀ ਸੈਨ, ਟਿੰਕੂ ਕੋਰੀਅਰ, ਰਤਨ ਕੁਮਾਰ ਬਾਂਸਲ ਅਤੇ ਦਵਿੰਦਰ ਸਿੰਗਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਸ਼ਾ ਸਿੰਘ ਦੀ ਨਿਯੁਕਤੀ ਲਈ ਹਾਈਕਮਾਂਡ ਦਾ ਧੰਨਵਾਦ <br/> ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Ad Position 24