28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗੁਰਪ੍ਰੀਤ ਸਿੰਘ ਕਾਂਗੜ ਵਲੋਂ ਸ਼ਹਿਰ ਵਾਸੀਆਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਜਾਰੀ

Ad Position 21
No active advertisement
ਅਜੀਤ ਡੈਸਕ 11-06-2026
ਰਾਮਪੁਰਾ ਫੂਲ, 10 ਜੂਨ (ਹੇਮੰਤ ਕੁਮਾਰ ਸ਼ਰਮਾ)- ਨਗਰ ਕੌਂਸਲ ਅਤੇ ਸੱਤਾ ਧਿਰ ਦੀ ਨਾਕਾਮੀ ਹੀ ਕਹੀ ਜਾ ਸਕਦੀ ਹੈ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਪੂਰਤੀ ਸਾਬਕਾ ਕੈਬਨਿਟ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਵਲੋਂ ਟੈਂਕਰ ਭੇਜ ਕੇ ਜਲ ਸਪਲਾਈ ਕਰਨ ਦਾ ਅੱਜ ਦੂਜਾ ਦਿਨ ਸੀ | ਗਾਂਧੀ ਨਗਰ ਵਿਖੇ ਚਾਰ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਕਾਂਗੜ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੈ ਇਹ ਵੀ ਕਿ ਜੇਕਰ ਪਾਣੀ ਮਾੜਾ ਮੋਟਾ ਆਉਂਦਾ ਵੀ ਹੈ ਤਾਂ ਉਸ ਵਿਚ ਸੀਵਰੇਜ ਦੇ ਪਾਣੀ ਮਿਲਿਆ ਹੁੰਦਾ ਹੈ | ਇਸ ਕਰਕੇ ਉਨ੍ਹਾਂ ਦਾ ਹੋਰ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਉਹ ਲੰਬੇ ਸਮੇਂ ਤੋਂ ਪ੍ਰੇਸ਼ਾਨ ਹਨ | ਕਾਂਗੜ ਨੇ ਸੱਤਾ ਧਿਰ ਅਤੇ ਨਗਰ ਕੌਂਸਲ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਸੱਤਾਧਿਰ ਦੀ ਯੋਗ ਅਗਵਾਈ ਤਹਿਤ ਨਗਰ ਕੌਂਸਲ ਨੇ ਕਰਨੀ ਹੁੰਦੀ ਹੈ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ | ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਰਾਜ ਵਿਚ ਅਜਿਹੀ ਹਾਲਤ ਕਦੇ ਵੀ ਨਹੀਂ ਦੇਖੀ ਗਈ, ਇੱਕ ਵਾਰ ਲੋੜ ਪਈ ਤਾਂ ਉਨ੍ਹਾਂ ਆਵਦੇ ਕੋਲੋਂ ਦੋ ਦਰਜਨ ਦੇ ਕਰੀਬ ਮੱਛੀ ਮੋਟਰਾਂ ਲਗਵਾਈਆਂ ਸਨ | ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲਾ ਸਮਾਂ ਕਾਂਗਰਸ ਸਰਕਾਰ ਦਾ ਹੈ, ਰੱਬ ਨੇ ਸੁੱਖ ਰੱਖੀ ਤਾਂ ਉਹ ਗਾਂਧੀ ਨਗਰ ਇਲਾਕੇ ਲਈ, ਪਟਿਆਲਾ ਮੰਡੀ ਲਈ ਇੱਕ ਵੱਖਰਾ ਵਾਟਰ ਵਰਕਸ ਬਣਾਕੇ ਦੇਣਗੇ | ਇਸ ਮੌਕੇ ਗਾਂਧੀ ਨਗਰ ਦੇ ਵਸਨੀਕ ਡਾਕਟਰ ਕਿ੍ਸ਼ਨ ਅਤੇ ਕੁਲਦੀਪ ਐਮ.ਸੀ ਨੇ ਕਿਹਾ ਹੈ ਕਿ ਚਾਰ ਦਿਨ ਪਹਿਲਾਂ ਕਾਂਗੜ ਨੇ ਜੋ ਵਾਅਦਾ ਕੀਤਾ ਸੀ, ਉਸਨੂੰ ਖੁੱਲ੍ਹੇ ਦਿਲ ਨਾਲ ਪੂਰ ਚੜ੍ਹਾਇਆ ਹੈ, ਜਿਸ ਦੇ ਲਈ ਇਲਾਕਾ ਉਨ੍ਹਾਂ ਦਾ ਧੰਨਵਾਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮਹਿਰਾਜ ਵਿਖੇ ਪੀ.ਐਮ ਸਵਨਿਧੀ ਯੋਜਨਾ ਤਹਿਤ ਲੋੜਵੰਦਾਂ ਦੇ ਲੋਨ ਫਾਰਮ ਭਰੇ <br/> ਅਗਲੀ ਖ਼ਬਰ ਬਠਿੰਡਾ ਦੇ ਬੱਸ ਅੱਡੇ ਦੀ ਸੰਭਾਵੀਂ ਤਬਦੀਲੀ ਵਿਰੁੱਧ ਮੁੜ ਸਰਗਰਮ ਹੋਈ ਸੰਘਰਸ਼ ਕਮੇਟੀ <br/>
Ad Position 24