28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਹਿਰਾਜ ਵਿਖੇ ਪੀ.ਐਮ ਸਵਨਿਧੀ ਯੋਜਨਾ ਤਹਿਤ ਲੋੜਵੰਦਾਂ ਦੇ ਲੋਨ ਫਾਰਮ ਭਰੇ <br/>

Ad Position 21
No active advertisement
ਅਜੀਤ ਡੈਸਕ 11-06-2026
ਮਹਿਰਾਜ, 10 ਜੂਨ (ਸੁਖਪਾਲ ਮਹਿਰਾਜ): ਦਫ਼ਤਰ ਨਗਰ ਪੰਚਾਇਤ ਮਹਿਰਾਜ ਵਿਖੇ ਪੰਜਾਬ ਅਤੇ ਭਾਰਤ ਸਰਕਾਰ ਦੇ ਸਾਂਝੇ ਉਪਰਾਲੇ ਤਹਿਤ ਲੋਕ ਕਲਿਆਣ ਮੇਲਾ ਲਗਾਇਆ ਗਿਆ, ਜਿਸ ਦੌਰਾਨ ਪੀ.ਐਮ ਸਵਨਿਧੀ ਯੋਜਨਾ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਲੋੜਵੰਦ ਪਰਿਵਾਰਾਂ ਦੇ ਲੋਨ ਫਾਰਮ ਭਰੇ ਗਏ | ਇਸ ਮੌਕੇ ਜ਼ਿਲ੍ਹਾ ਮੈਨੇਜਰ ਵਿਸ਼ਾਲ ਗਰਗ ਨੇ ਦੱਸਿਆ ਕਿ ਪੀ.ਐਨ ਸਵਨਿਧੀ ਯੋਜਨਾ ਤਹਿਤ ਛੋਟੇ ਕਾਰੋਬਾਰੀਆਂ ਅਤੇ ਰੇਹੜੀ-ਫੜੀ ਲਗਾਉਣ ਵਾਲਿਆਂ ਨੂੰ ਆਰਥਿਕ ਸਹਾਇਤਾ ਦੇਣ ਲਈ ਆਸਾਨ ਸ਼ਰਤਾਂ 'ਤੇ ਲੋਨ ਮੁਹੱਈਆ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 15 ਹਜ਼ਾਰ ਰੁਪਏ ਦਾ ਲੋਨ ਇੱਕ ਸਾਲ ਵਿਚ, ਦੂਜੇ ਪੜਾਅ ਵਿਚ 25 ਹਜ਼ਾਰ ਰੁਪਏ ਦਾ ਲੋਨ ਡੇਢ ਸਾਲ ਵਿਚ ਅਤੇ ਤੀਜੇ ਪੜਾਅ ਵਿਚ 50 ਹਜ਼ਾਰ ਰੁਪਏ ਦਾ ਲੋਨ ਤਿੰਨ ਸਾਲਾਂ ਵਿਚ ਵਾਪਸ ਕੀਤਾ ਜਾ ਸਕਦਾ ਹੈ | ਜੇ.ਈ. ਮੈਡਮ ਕਿਰਨਦੀਪ ਕੌਰ ਨੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰੇ ਗਏ ਫਾਰਮ ਇੱਕ ਹਫ਼ਤੇ ਦੇ ਅੰਦਰ ਪਾਸ ਹੋ ਜਾਣਗੇ, ਜਿਸ ਨਾਲ ਲਾਭਪਾਤਰੀਆਂ ਨੂੰ ਆਪਣੇ ਰੋਜ਼ਗਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਅਜਿਹੇ ਮੇਲੇ ਬਹੁਤ ਲਾਹੇਵੰਦ ਸਾਬਤ ਹੋ ਰਹੇ ਹਨ | ਇਸ ਮੌਕੇ ਐਸ.ਬੀ.ਆਈ. ਸ਼ਾਖਾ ਮਹਿਰਾਜ ਦੇ ਮੈਨੇਜਰ ਨੌਰੰਗ ਲਾਲ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸੰਦੀਪ ਕੁਮਾਰ, ਕਲਰਕ ਸੰਨੀ ਕੁਮਾਰ, ਜਗਦੀਪ ਸਿੰਘ, ਮੈਡਮ ਟੀਨਾ ਸਮੇਤ ਹੋਰ ਅਧਿਕਾਰੀ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰੇਟ ਡਿਸਕਵਰੀਜ਼ ਨੇ ਸਾਇੰਸ ਸਿਟੀ 'ਚ ਭਰੀ ਗਿਆਨ ਦੀ ਉਡਾਣ <br/> ਅਗਲੀ ਖ਼ਬਰ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਸ਼ਹਿਰ ਵਾਸੀਆਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਜਾਰੀ
Ad Position 24