28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗ੍ਰੇਟ ਡਿਸਕਵਰੀਜ਼ ਨੇ ਸਾਇੰਸ ਸਿਟੀ 'ਚ ਭਰੀ ਗਿਆਨ ਦੀ ਉਡਾਣ <br/>

Ad Position 21
No active advertisement
ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਵਿਦਿਆਰਥੀ ਸਾਇੰਸ ਸਿਟੀ ਦੇ ਦੌਰੇ ਮੌਕੇ ਯਾਦਗਾਰੀ ਤਸਵੀਰ ਦੌਰਾਨ | <br/> 11-06-2026
ਲਹਿਰਾ ਮੁਹੱਬਤ, 10 ਜੂਨ (ਸੁਖਪਾਲ ਸਿੰਘ ਸੁੱਖੀ)-ਸਰਾਫ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਇੱਕ ਵਿਸ਼ੇਸ਼ ਸਿੱਖਿਅਕ ਦੌਰਾ ਕਰਵਾਇਆ ਗਿਆ | ਇਹ ਦੌਰਾ ਸਕੂਲ ਦੀ ਪਿ੍ੰਸੀਪਲ ਕਾਵਿਆ ਅਸੀਜਾ ਦੀ ਰਹਿਨੁਮਾਈ ਅਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਸਮਾਪਤ ਹੋਇਆ | ਇਸ ਸਿੱਖਿਅਕ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੀ ਦੁਨੀਆਂ ਨਾਲ ਸਿੱਧੇ ਤੌਰ 'ਤੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀ ਜਿਗਿਆਸਾ, ਵਿਗਿਆਨਕ ਸੋਚ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਸੀ | ਦੌਰੇ ਦੌਰਾਨ ਵਿਦਿਆਰਥੀਆਂ ਨੇ ਅੰਤਰਿਕਸ਼, ਵਾਤਾਵਰਣ, ਰੋਬੋਟਿਕਸ, ਆਧੁਨਿਕ ਤਕਨਾਲੋਜੀ ਅਤੇ ਵਿਗਿਆਨਕ ਸਿਧਾਂਤਾਂ ਨਾਲ ਸੰਬੰਧਿਤ ਵੱਖ-ਵੱਖ ਇੰਟਰਐਕਟਿਵ ਪ੍ਰਦਰਸ਼ਨੀਆਂ ਅਤੇ ਆਕਰਸ਼ਕ ਮਾਡਲਾਂ ਦਾ ਅਵਲੋਕਨ ਕੀਤਾ | ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਣ ਦਾ ਮੌਕਾ ਮਿਲਿਆ | ਬੁੱਧੀਜੀਵੀਆਂ ਅਤੇ ਅਧਿਆਪਕਾਂ ਵਲੋਂ ਦਿੱਤੀ ਗਈ ਜਾਣਕਾਰੀ ਅਤੇ ਵਿਦਿਆਰਥੀਆਂ ਦੀਆਂ ਜਿਗਿਆਸਾਵਾਂ ਦੇ ਹੱਲ ਨੇ ਇਸ ਅਨੁਭਵ ਨੂੰ ਹੋਰ ਵੀ ਗਿਆਨਪੂਰਨ ਬਣਾ ਦਿੱਤਾ | ਸਕੂਲ ਦੇ ਉਪ-ਪ੍ਰਧਾਨ ਅਤੇ ਚੇਅਰਮੈਨ ਅਮਿਤ ਸਰਾਫ ਨੇ ਕਿਹਾ ਕਿ ਅਜਿਹੇ ਸਿੱਖਿਅਕ ਦੌਰੇ ਵਿਦਿਆਰਥੀਆਂ ਨੂੰ ਕਲਾਸਰੂਮ ਦੀਆਂ ਸੀਮਾਵਾਂ ਤੋਂ ਬਾਹਰ ਅਸਲ ਜੀਵਨ ਦੇ ਤਜਰਬੇ ਪ੍ਰਦਾਨ ਕਰਦੇ ਹਨ | ਇਹ ਵਿਦਿਆਰਥੀਆਂ ਵਿਚ ਖੋਜ, ਨਵੀਨਤਾ ਅਤੇ ਤਰਕਸ਼ੀਲ ਸੋਚ ਦੀ ਭਾਵਨਾ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਹ ਦੌਰਾ ਵਿਦਿਆਰਥੀਆਂ ਲਈ ਇੱਕ ਗਿਆਨ ਭਰਪੂਰ ਅਨੁਭਵ ਸਾਬਤ ਹੋਇਆ | ਜਿਸ ਨੇ ਉਨ੍ਹਾਂ ਦੇ ਗਿਆਨ, ਆਤਮਵਿਸ਼ਵਾਸ ਅਤੇ ਸਿੱਖਣ ਦੀ ਉਤਸੁਕਤਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ | ਸਕੂਲ ਪ੍ਰਬੰਧਨ ਨੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਿੱਖਿਅਕ ਅਤੇ ਅਨੁਭਵਾਤਮਕ ਪ੍ਰੋਗਰਾਮਾਂ ਦੇ ਆਯੋਜਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ 7 ਘੰਟੇ ਸ਼ਹਿਰੀ ਫ਼ੀਡਰ ਬੰਦ ਰਹਿਣ ਨਾਲ ਮੰਡੀ ਵਾਸੀ ਗਰਮੀ ਕਰ ਕੇ ਬੇਹਾਲ ਮੰਡੀ ਵਾਸੀਆਂ ਨੇ ਬਿਜਲੀ ਵਿਭਾਗ 'ਤੇ ਜਾਣਬੁੱ... ਅਗਲੀ ਖ਼ਬਰ ਮਹਿਰਾਜ ਵਿਖੇ ਪੀ.ਐਮ ਸਵਨਿਧੀ ਯੋਜਨਾ ਤਹਿਤ ਲੋੜਵੰਦਾਂ ਦੇ ਲੋਨ ਫਾਰਮ ਭਰੇ <br/>
Ad Position 24