28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

7 ਘੰਟੇ ਸ਼ਹਿਰੀ ਫ਼ੀਡਰ ਬੰਦ ਰਹਿਣ ਨਾਲ ਮੰਡੀ ਵਾਸੀ ਗਰਮੀ ਕਰ ਕੇ ਬੇਹਾਲ ਮੰਡੀ ਵਾਸੀਆਂ ਨੇ ਬਿਜਲੀ ਵਿਭਾਗ 'ਤੇ ਜਾਣਬੁੱਝ ਕੇ ਬਿਜਲੀ ਬੰਦ ਰੱਖਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 11-06-2026
ਸੰਗਤ ਮੰਡੀ, 10 ਜੂਨ (ਸੁਖਤੇਜ ਧਾਲੀਵਾਲ)-ਬੀਤੀ ਰਾਤ ਸੰਗਤ ਮੰਡੀ ਦੇ ਸ਼ਹਿਰੀ ਫ਼ੀਡਰ ਦੀ ਬੰਦ ਹੋਈ ਬਿਜਲੀ ਸਪਲਾਈ ਨੂੰ 7 ਘੰਟਿਆਂ ਬਾਅਦ ਸਵੇਰ ਸਮੇਂ ਚਾਲੂ ਕੀਤਾ ਗਿਆ | ਜਿਸ ਨਾਲ ਕਹਿਰ ਦੀ ਗਰਮੀ ਵਿਚ ਸਾਰੀ ਰਾਤ ਲੋਕਾਂ ਨੂੰ ਮਜ਼ਬੂਰਨ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਗੁਜ਼ਾਰਨੀ ਪਈ ਅਤੇ ਲੋਕ ਸਾਰੀ ਰਾਤ ਬਿਜਲੀ ਚਾਲੂ ਹੋਣ ਦੀ ਉਡੀਕ ਕਰਦੇ ਰਹੇ | ਬਿਜਲੀ ਬੰਦ ਰਹਿਣ ਕਰਕੇ ਸਾਰੀ ਰਾਤ ਗਰਮੀ ਅਤੇ ਮੱਛਰਾਂ ਦੇ ਕੱਟਣ ਨਾਲ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਹਾਲ ਬੇਹਾਲ ਹੋ ਗਿਆ, ਜਿਨ੍ਹਾਂ ਨੂੰ ਰਾਤ ਜਾਗ ਕੇ ਗੁਜ਼ਾਰਨੀ ਪਈ | ਮੰਡੀ ਵਾਸੀਆਂ ਨੇ ਦੱਸਿਆ ਕਿ ਜੇਕਰ ਰਾਤ ਸਮੇਂ ਬਿਜਲੀ ਸਪਲਾਈ ਵਿਚ ਕੋਈ ਮਾਮੂਲੀ ਜਿਹਾ ਨੁਕਸ ਪੈ ਜਾਵੇ ਤਾਂ ਵਿਭਾਗ ਕੋਲ ਠੀਕ ਕਰਨ ਲਈ ਕੋਈ ਵੀ ਕਰਮਚਾਰੀ ਰਾਤ ਦੀ ਡਿਊਟੀ 'ਤੇ ਤਾਇਨਾਤ ਨਹੀਂ ਹੁੰਦਾ ਤੇ ਸਵੇਰ ਤੱਕ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ | ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਘਰ ਦੀ ਬਿਜਲੀ ਸਪਲਾਈ ਮਾਮੂਲੀ ਫਾਲਟ ਪੈਣ ਨਾਲ ਬੰਦ ਹੋ ਗਈ ਸੀ | ਜਿਸ ਨੂੰ ਠੀਕ ਕਰਨ ਲਈ ਕੋਈ ਵੀ ਕਰਮਚਾਰੀ ਨਹੀਂ ਪਹੁੰਚਿਆ | ਜਿਸ ਨਾਲ ਸਾਰੀ ਰਾਤ ਮੰਡੀ ਦੀ ਬਿਜਲੀ ਸਪਲਾਈ ਬੰਦ ਰੱਖੀ ਗਈ | ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਮੌਸਮ ਵਿਚ ਜਾਣਬੁੱਝ ਕੇ 7 ਘੰਟੇ ਬੰਦ ਹੋਈ ਬਿਜਲੀ ਸਪਲਾਈ ਦੀ ਜਾਂਚ ਕਰਕੇ ਜ਼ਿੰਮੇਵਾਰੀ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰੀ ਫੀਡਰ ਦੀ ਸਪਲਾਈ ਵਿਚ ਪਹਿਲ ਦੇ ਆਧਾਰ 'ਤੇ ਸੁਧਾਰ ਕੀਤਾ ਜਾਵੇ | ਇਸ ਬਾਰੇ ਜਦੋਂ ਸੰਬੰਧਿਤ ਵਿਭਾਗ ਦੇ ਐਸ. ਡੀ. ਓ. ਵਿਜੇ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਰਾਤ ਸਮੇਂ ਅਚਾਨਕ ਸ਼ਹਿਰੀ ਫ਼ੀਡਰ ਵਿਚ ਫ਼ਾਲਟ ਪੈਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਸੀ ਅਤੇ ਮੁਲਾਜ਼ਮ ਹੜਤਾਲ 'ਤੇ ਹੋਣ ਕਰਕੇ ਚਾਲੂ ਨਹੀਂ ਕੀਤੀ ਜਾ ਸਕੀ ਜੋ ਸਵੇਰ ਸਮੇਂ ਚਾਲੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਕਾਮਿਆਂ ਵਲੋਂ ਬੱਸਾਂ ਦਾ ਚੱਕਾ ਰੱਖਿਆ ਜਾਮ ਸਵਾਰੀਆਂ ਹੋਈਆਂ ਖੱਜਲ-ਖੁਆਰ ਅਗਲੀ ਖ਼ਬਰ ਗ੍ਰੇਟ ਡਿਸਕਵਰੀਜ਼ ਨੇ ਸਾਇੰਸ ਸਿਟੀ 'ਚ ਭਰੀ ਗਿਆਨ ਦੀ ਉਡਾਣ <br/>
Ad Position 24