11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਚਾਰ ਸਮੇਤ 5-6 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਰਾਮਾਂ ਮੰਡੀ, 11 ਜੂਨ (ਤਰਸੇਮ ਸਿੰਗਲਾ)-ਥਾਣਾ ਰਾਮਾਂ ਪੁਲਿਸ ਨੇ ਇਕ ਵਿਅਕਤੀ 'ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਸਮੇਤ ਉਨ੍ਹਾਂ ਦੇ 5-6 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿਚ ਜ਼ਖ਼ਮੀ ਸਤਵੰਤ ਸਿੰਘ ਉਰਫ਼ ਕਾਲਾ ਵਾਸੀ ਪਿੰਡ ਫੁੱਲੋਖਾਰੀ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 10 ਜੂਨ ਦੀ ਸਵੇਰ ਕਰੀਬ 6:40 ਵਜੇ ਮੈਂ ਬੈਟਰੀ ਸਕੂਟਰੀ 'ਤੇ ਘਰੇਲੂ ਸਮਾਨ ਲੈ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਾਹ ਵਿਚ ਮੇਰੇ ਭਰਾ ਦਾ ਸਾਲਾ ਗੁਰਪਿਆਰ ਸਿੰਘ ਵਾਸੀ ਗਦਰਾਣਾ, ਜਿਸ ਦੇ ਹੱਥ ਵਿਚ ਤਲਵਾਰ ਸੀ, ਆਪਣੇ 5-6 ਅਣਪਛਾਤੇ ਸਾਥੀਆਂ ਸਮੇਤ ਮੇਰੇ ਸਾਹਮਣੇ ਆ ਗਿਆ ਅਤੇ ਸਾਰਿਆਂ ਨੇ ਇਕ ਦਮ ਮੇਰੇ 'ਤੇ ਜਾਨਲੇਵਾ ਹਮਲਾ ਕਰਕੇ ਮੈਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੇਰੀਆਂ ਚੀਕਾਂ ਸੁਣਕੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਆਪਣੇ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਬਿਆਨਕਰਤਾ ਨੇ ਹਮਲੇ ਦਾ ਕਾਰਨ ਪਰਿਵਾਰਿਕ ਰੰਜਿਸ਼ ਦੱਸਿਆ ਹੈ | ਉਸ ਨੇ ਦੋਸ਼ ਲਾਇਆ ਕਿ ਮੇਰੀ ਭਰਜਾਈ ਰਾਜਵੀਰ ਕੌਰ ਨਾਲ ਚੱਲ ਰਹੇ ਵਿਵਾਦ ਦੇ ਚੱਲਦਿਆਂ ਇਹ ਹਮਲਾ ਕਰਵਾਇਆ ਗਿਆ | ਉਸ ਨੇ ਆਪਣੀ ਭਰਜਾਈ ਰਾਜਵੀਰ ਕੌਰ, ਰਾਜਵੀਰ ਕੌਰ ਦੇ ਭਾਈ ਗੁਰਪਿਆਰ ਸਿੰਘ, ਭਾਬੀ ਕੁਲਵਿੰਦਰ ਕੌਰ ਅਤੇ ਲੜਕੇ ਗੁਰਸੇਵਕ ਸਿੰਘ ਨੂੰ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ | ਰਾਮਾਂ ਪੁਲਿਸ ਨੇ ਸਤਵੰਤ ਸਿੰਘ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਰਾਜਵੀਰ ਕੌਰ ਵਾਸੀ ਫੱੁਲੋਖਾਰੀ, ਉਸ ਦੇ ਭਾਈ ਗੁਰਸੇਵਕ ਸਿੰਘ, ਭਾਬੀ ਕੁਲਵਿੰਦਰ ਕੌਰ, ਲੜਕਾ ਗੁਰਪਿਆਰ ਸਿੰਘ ਵਾਸੀਆਨ ਗਦਰਾਨਾ ਅਤੇ 5/6 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ | ਮਾਮਲੇ ਦੀ ਜਾਂਚ ਏ ਐਸ ਆਈ ਸੁਖਦੀਪ ਸਿੰਘ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਾਤ 'ਚ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਅਧਿਆਪਕਾਂ ਵਲੋਂ ਗੈਰ-ਵਿੱਦਿਅਕ ਜਬਰੀ ਲਗਾਈਆਂ ਡਿਊਟੀਆਂ ਦਾ ਸਖ਼ਤ ਵਿਰੋਧ
Ad Position 24