ਭਗਤਾ ਭਾਈਕਾ, 12 ਜੂਨ (ਸੁਖਪਾਲ ਸਿੰਘ ਸੋਨੀ)-ਪਿੰਡ ਵਾਸੀਆਂ ਨੂੰ ਆਧਾਰ ਕਾਰਡ ਨਾਲ ਸੰਬੰਧਿਤ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਗ੍ਰਾਮ ਪੰਚਾਇਤ ਸਿਰੀਏਵਾਲਾ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ | ਸਰਪੰਚ ਹਰਜਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਆਧਾਰ ਕਾਰਡ ਕੈਂਪ ਦਾ ਆਯੋਜਨ ਕੀਤਾ | ਕੈਂਪ ਦਾ ਫ਼ਾਇਦਾ ਨਾ ਸਿਰਫ਼ ਸਿਰੀਏਵਾਲਾ ਦੇ ਨਿਵਾਸੀਆਂ ਨੇ, ਬਲਕਿ ਆਸ-ਪਾਸ ਦੇ ਪਿੰਡਾਂ ਜਿਵੇਂ ਬੁਰਜ ਥਰੋੜ ਤੇ ਵਾਂਦਰ ਦੇ ਲੋਕਾਂ ਨੇ ਵੀ ਭਰਪੂਰ ਲਾਹਾ ਲਿਆ | ਕੈਂਪ ਦਾ ਸੰਚਾਲਨ ਡਾਕ ਵਿਭਾਗ ਬਠਿੰਡਾ ਤੋਂ ਪਹੁੰਚੇ ਗੁਰਦੀਪ ਸਿੰਘ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਮਾਰਕੀਟਿੰਗ ਐਗਜ਼ੀਕਿਊਟਿਵ ਮੁਨੀਤ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਡਾਕ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਨੇ ਪੋਸਟਲ ਜੀਵਨ ਬੀਮਾ, ਵਧੀਆ ਵਿਆਜ ਦਰਾਂ ਵਾਲੀਆਂ ਜਮਾਂ ਪੂੰਜੀ ਸਕੀਮਾਂ ਅਤੇ ਛੋਟੀਆਂ ਬੱਚੀਆਂ ਦੇ ਸੁਰੱਖਿਅਤ ਭਵਿੱਖ ਲਈ ਚਲਾਈ ਜਾ ਰਹੀ 'ਸੁਕੰਨਿਆ ਸਮਰਿਧੀ ਯੋਜਨਾ' ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਸੰਬੰਧੀ ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ 45 ਦੇ ਕਰੀਬ ਲਾਭਪਾਤਰੀਆਂ ਨੇ ਆਪਣੇ ਆਧਾਰ ਕਾਰਡ ਅੱਪਡੇਟ ਕਰਵਾਏ | ਇਸ ਦÏਰਾਨ ਵਿਸ਼ੇਸ਼ ਤÏਰ 'ਤੇ 10 ਨਵ-ਜਨਮੇ ਬੱਚਿਆਂ ਦੇ ਆਧਾਰ ਕਾਰਡ ਬਿਲਕੁਲ ਮੁਫ਼ਤ ਬਣਾਏ ਗਏ | ਪਿੰਡ ਬੁਰਜ ਥਰੋੜ ਤੋਂ ਆਏ ਅਵਤਾਰ ਸਿੰਘ ਨੇ ਦੱਸਿਆ ਕਿ ਕੈਂਪ ਦੇ ਪ੍ਰਬੰਧ ਬਹੁਤ ਹੀ ਸ਼ਾਨਦਾਰ ਸਨ | ਲੋਕਾਂ ਦੇ ਬੈਠਣ ਲਈ ਕੁਰਸੀਆਂ, ਸਾਫ਼ ਪੀਣ ਵਾਲੇ ਪਾਣੀ ਤੇ ਏ. ਸੀ. ਲਾਇਬ੍ਰੇਰੀ ਦਾ ਵਿਸ਼ੇਸ਼ ਇੰਤਜ਼ਾਮ ਸੀ¢