13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 13-06-2026
ਰਾਮਾ ਮੰਡੀ, 12 ਜੂਨ (ਤਰਸੇਮ ਸਿੰਗਲਾ)-ਗੁੱਡਵਿਲ ਵੈੱਲਫੇਅਰ ਸਪੋਰਟਸ ਕਲੱਬ ਰਾਮਾਂ ਮੰਡੀ ਵਲੋਂ ਕਰਵਾਈ ਜਾ ਰਹੀ ਤੀਜੀ ਚਾਰ ਰੋਜ਼ਾ ਫਾਊਲ ਪਲੇ ਬੈਡਮਿੰਟਨ ਚੈਂਪੀਅਨਸ਼ਿਪ-2026 ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਕੇ. ਕੇ. ਗੁਪਤਾ ਤੇ ਨਵੇਂ ਚੁਣੇ ਕੌਂਸਲਰ ਅਤੇ ਵਿਅਕਤੀ ਮੌਜੂਦ ਰਹੇ | ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਟੂਰਨਾਮੈਂਟਾਂ ਦੇ ਆਯੋਜਨਾਂ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ | ਉਨ੍ਹਾਂ ਆਪਣੇ ਵਲੋਂ ਭਿਆਨਕ ਗਰਮੀ ਨੂੰ ਦੇਖਦਿਆਂ ਟੂਰਨਾਮੈਂਟ ਹਾਲ ਵਿਚ ਏਸੀ ਲਵਾਉਣ ਦਾ ਐਲਾਨ ਕੀਤਾ | ਕਲੱਬ ਵਲੋਂ ਮਹਿਮਾਨਾਂ ਤੋਂ ਇਲਾਵਾ ਸਮੂਹ ਕੌਂਸਲਰਾਂ ਤੇ ਕੋਚਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਲੱਬ ਦੇ ਪ੍ਰਾਜੈਕਟ ਚੇਅਰਮੈਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਤੇ ਪ੍ਰਧਾਨ ਐਡਵੋਕੇਟ ਅਨਿਲ ਗਰਗ ਨੇ ਦੱਸਿਆ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਟੂਰਨਾਮੈਂਟ 'ਚ ਸੁਪਰਵਾਈਜ਼ਰ ਵਜੋਂ ਸ਼ਿਰਕਤ ਕਰ ਰਹੇ ਹਨ | ਇਸ ਮੌਕੇ ਲਵੇਲ ਸਿੰਘ ਸਿੱਧੂ, ਬੰਟੀ ਗਰਗ, ਐਡਵੋਕੇਟ ਵਿਕਰਾਂਤ ਗੋਇਲ, ਸੁਖਵੰਤ ਸਿੰਘ ਕਾਲਾ, ਵਿਜੇਪਾਲ, ਨੀਰੂ ਬਾਂਸਲ, ਰਮੇਸ਼ ਕੰਬੋਜ਼, ਬਲਜਿੰਦਰ ਸਿੰਘ ਨੰਬਰਦਾਰ, ਰਾਜੂ ਤੋਂ ਇਲਾਵਾ ਡਾ. ਕੁੰਤੂ ਜੈਨ, ਡਾ. ਸੋਹਨ ਲਾਲ ਕਲਿਆਣੀ, ਡਾ. ਹਰੀ ਗੋਪਾਲ, ਅਰੁਣ ਕੁਮਾਰ ਕਾਦੀ ਚੱਠਾ, ਅਨਿਲ ਗਰਗ ਐਡਵੋਕੇਟ, ਅੰਤਰਜਾਮੀ, ਵਿਕਰਮ ਸਿੰਗਲਾ, ਸੰਜੀਵ ਕੁਮਾਰ ਪੱਪੂ, ਰੀਸ਼ੂ ਗਰਗ, ਰੀਸ਼ੂ ਸਿੰਗਲਾ, ਗੁਰਪਿੰਦਰ ਸਹਾਰਣ ਆਦਿ ਹਾਜ਼ਰ ਸਨ | ਕਲੱਬ ਵਲੋਂ ਮਹਿਮਾਨਾਂ ਅਤੇ ਮੋਹਤਬਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਤੇ ਅਮਨ ਕਾਨੂੰਨ ਦੇ ਮੁੱਦੇ 'ਤੇ ਫ਼ੇਲ੍ਹ ਸਾਬਿਤ ਹੋਈ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/> ਅਗਲੀ ਖ਼ਬਰ ਸ਼ਹਿਰ ਅੰਦਰ ਲਾਵਾਰਸ ਕੁੱਤਿਆਂ ਦੇ ਝੁੰਡਾਂ ਕਾਰਨ ਦਹਿਸ਼ਤ ਦਾ ਮਾਹੌਲ <br/>
Ad Position 24