ਬਰੇਟਾ, 14 ਜੂਨ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਦੀਆਂ ਅਨੇਕਾਂ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਦੇ ਸੁਧਾਰ ਲਈ ਲੋਕਾਂ ਵਲੋਂ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਫ਼ਰਿਆਦ ਵੀ ਕੀਤੀ ਜਾ ਚੁੱਕੀ ਹੈ ਪਰ ਕੋਈ ਫ਼ਾਇਦਾ ਨਹੀਂ ਹੋਇਆ | ਸ਼ਹਿਰ ਦੀ ਦਿਆਲਪੁਰਾ ਸੜਕ ਥਾਂ-ਥਾਂ ਤੋਂ ਮਿੱਟੀ 'ਚ ਧਸ ਚੁੱਕੀ ਹੈ, ਜਿਸ ਕਾਰਨ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਪਰ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ | ਖੱਡਿਆਂ 'ਚ ਬਾਰਿਸ਼ ਦਾ ਪਾਣੀ ਜਮਾ ਹੋਣ ਕਾਰਨ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ | ਇਸੇ ਤਰਾਂ ਹੀ ਸਰਕਾਰੀ ਸੈਕੰਡਰੀ ਸਕੂਲ (ਲੜਕੇ), ਹਸਪਤਾਲ ਰੋਡ, ਗਊਸ਼ਾਲਾ ਰੋਡ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ | ਗਊਸ਼ਾਲਾ ਤੋਂ ਲੈ ਕੇ ਜਾਖ਼ਲ ਬਾਈਪਾਸ ਰੋਡ, ਬਰੇਟਾ ਪਿੰਡ ਦੇ ਬੀਬੜੀਆਂ ਵਾਲੇ ਟੋਭੇ ਨਜ਼ਦੀਕ ਸੜਕਾਂ ਟੁੱਟਣ ਕਾਰਨ ਰਾਹਗੀਰਾਂ ਦਾ ਲੰਘਣਾ ਵੀ ਅÏਖਾ ਹੋ ਗਿਆ ਹੈ | ਲੋਕਾਂ ਜ਼ੋਰਦਾਰ ਮੰਗ ਹੈ ਕਿ ਉਪਰੋਕਤ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਵਾਜਾਈ 'ਚ ਵਿਘਨ ਨਾ ਪਵੇ |
ਟੁੱਟੀਆਂ ਸੜਕਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ <br/>
ਅਜੀਤ ਡੈਸਕ
15-06-2026