08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਿਰਜਲਾ ਇਕਾਦਸ਼ੀ ਮੌਕੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 27-06-2026
ਮਾਨਸਾ, 26 ਜੂਨ (ਸ.ਰਿ.)- ਸਥਾਨਕ ਗਊਸ਼ਾਲਾ ਭਵਨ ਵਿਖੇ ਨਿਰਜਲਾ ਇਕਾਦਸ਼ੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ। ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਚਰਚਾ ਕੀਤੀ। ਜੈ ਸ੍ਰੀ ਕ੍ਰਿਸ਼ਨਾ ਗਰੁੱਪ ਵਲੋਂ ਸੈਂਟਰਲ ਪਾਰਕ ਦੀ ਸੇਵਾ ਸੰਭਾਲ ਕਰਦੀ ਟੀਮ ਨੂੰ 100 ਫੁੱਟ ਪਾਣੀ ਵਾਲੀ ਪਾਈਪ ਦੀ ਸੇਵਾ ਕੀਤੀ ਗਈ। ਕੌਂਸਲਰ ਵਿਨੋਦ ਭੰਮਾ ਤੇ ਅਸ਼ੋਕ ਸਪੋਲੀਆ ਨੇ ਭਰੋਸਾ ਦਿੱਤਾ ਕਿ ਸ਼ਹਿਰ ਦੀ ਸੁੰਦਰਤਾ ਲਈ ਤੇ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਗਊਸ਼ਾਲਾ ਭਵਨ ਦੇ ਪ੍ਰਧਾਨ ਰੋਸ਼ਨ ਲਾਲ ਨੇ ਬੂਟਾ ਲਗਾਇਆ। ਇਸ ਮੌਕੇ ਪਵਨ ਕੁਮਾਰ, ਸੁਰਿੰਦਰ ਕੁਮਾਰ, ਹੁਕਮ ਚੰਦ, ਚਿਮਨ ਲਾਲ, ਜਨਕ ਰਾਜ, ਮਨੋਜ ਕੁਮਾਰ, ਰਕੇਸ਼ ਮਾਖਾ, ਮੋਤੀ ਰਾਮ ਫੱਤਾ, ਮੁਨੀਸ਼ ਚੌਧਰੀ, ਬਲਵੀਰ ਸਿੰਘ ਅਗਰੋਈਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਦਵਾਈ ਕੇਂਦਰ ਵਿਖੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਵਿਜੀਲੈਂਸ ਵਿਭਾਗ ਵਲੋਂ ਆਰ. ਟੀ. ਓ. ਦਫ਼ਤਰ ਮਾਨਸਾ ਦੀ ਚੈਕਿੰਗ
Ad Position 24